ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ Lava ਨੇ ਆਪਣਾ ਨਵਾਂ A79 ਸਮਾਰਟਫੋਨ ਅੱਜ 5,699 ਰੁਪਏ ਦੀ ਕੀਮਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਗੋਲਡ ਅਤੇ ਗ੍ਰੇ ਰੰਗਾਂ ਦੇ ਵਿਕਲਪ 'ਚ ਮਿਲੇਗਾ।
Lava A79 ਦੇ ਫੀਚਰਜ਼-
ਡਿਸਪਲੇ- ਇਸ ਸਮਾਰਟਫੋਨ 'ਚ 5.5-ਇੰਚ ਦੀ ਫੁੱਲ-ਐੱਚ.ਡੀ. ਦਿੱਤੀ ਗਈ ਹੈ ਜੋ ਕਲੀਅਰ ਵੀਡੀਓ ਕਲਿਪਸ ਪੇਸ਼ ਕਰੇਗੀ।
ਪ੍ਰੋਸੈਸਰ- ਇਸ ਫੋਨ 'ਚ 1.2 ਗੀਗਾਹਰਟਜ਼ 'ਤੇ ਕੰਮ ਕਰਨ ਵਾਲਾ ਕਵਾਡ-ਕੋਰ ਪ੍ਰੋਸੈਸਰ ਲੱਗਾ ਹੈ।
ਮੈਮਰੀ- ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰਾ- ਫੋਨ 'ਚ ਫਲੈਸ਼ ਦੇ ਨਾਲ 5 ਮੈਗਾਪਕਿਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਫਲੈਸ਼ ਦੇ ਨਾਲ ਮੂਜਦ ਹੈ।
ਬੈਟਰੀ- ਇਸ ਫੋਨ 'ਚ 2200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਜ਼-
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 3ਜੀ ਸਮਾਰਟਫੋਨ 'ਚ ਜੀ.ਪੀ.ਐੱਸ., ਬਲੂਟੁਥ ਅਤੇ ਵਾਈ-ਫਾਈ ਆਦਿ ਫੀਚਰਜ਼ ਸ਼ਾਮਲ ਹਨ।
Samsung ਨੇ ਲਾਂਚ ਕੀਤਾ ਪਹਿਲਾ Make in india ਗਲੈਕਸੀ ਟੈਬ ਆਇਰਿਸ
NEXT STORY