ਗੈਜੇਟ ਡੈਸਕ—ਭਾਰਤੀ ਸਮਾਰਟਫੋਨ ਕੰਪਨੀ ਲਾਵਾ ਨੇ ਅੱਜ ਭਾਰਤ 'ਚ ਐਂਟਰੀ ਸੈਗਮੈਂਟ 'ਚ ਲਾਵਾ ਜ਼ੈੱਡ62 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਲਾਵਾ ਦਾ ਇਹ ਸਮਾਰਟਫੋਨ ਜ਼ੈੱਡ-ਸੀਰੀਜ਼ ਦਾ ਮੈਂਬਰ ਹੋਵੇਗਾ। ਇਸ ਤੋਂ ਪਹਿਲਾਂ ਪਿਛਲੇ ਸਾਲ ਕੰਪਨੀ ਨੇ ਭਾਰਤ 'ਚ ਲਾਵਾ ਜ਼ੈੱਡ61 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਹੁਣ ਕੰਪਨੀ ਨੇ ਇਸ ਸਾਲ ਅਪਗ੍ਰੇਡ ਵਰਜ਼ਨ ਲਾਵਾ ਜ਼ੈੱਡ62 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ 'ਚ ਕੰਪਨੀ ਨੇ ਡੈਡੀਕੇਟੇਡ ਗੂਗਲ ਅਸਿਸਟੈਂਟ ਬਟਨ ਦਿੱਤਾ ਹੈ।
ਕੀਮਤ ਅਤੇ ਆਫਰਸ
ਲਾਵਾ ਨੇ ਆਪਣੇ ਲੇਟੈਸਟ ਸਮਾਰਟਫੋਨ ਨੂੰ ਬਜਟ ਸੈਗਮੈਂਟ 'ਚ ਲਾਂਚ ਕੀਤਾ ਹੈ। ਲਾਵਾ ਜ਼ੈੱਡ62 ਨੂੰ ਕੰਪਨੀ ਨੇ ਦੋ ਕਲਰ ਵੇਰੀਐਂਟ- ਮਿਡਨਾਈਟ ਬਲੂ ਅਤੇ ਸਪੇਸ ਬਲੂ ਕਲਰ ਵੇਰੀਐਂਟ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ 6,060 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਕਿੰਨੀ ਰੈਮ ਅਤੇ ਇੰਟਰਨਲ ਸਟੋਰੇਜ਼ ਹੋਵੇਗੀ ਫਿਲਹਾਲ ਕੰਪਨੀ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਉੱਥੇ ਆਫਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਸਮਾਰਟਫੋਨ ਨੂੰ TV Lao, Phone Le Jao ਆਫਰ ਨਾਲ ਲਾਂਚ ਕੀਤਾ ਹੈ।ਇਸ ਆਫਰ ਤਹਿਤ ਬਾਇਰਸ ਨੇ ਫੋਨ ਦੇ ਲਾਸਟ ਸਟਾਕ ਤਕ ਪੁਰਾਣਾ ਟੀ.ਵੀ. ਐਕਸਚੇਂਜ ਕਰਨ 'ਤੇ ਇਹ ਲੇਟੈਸਟ ਸਮਾਰਟਫੋਨ ਫ੍ਰੀ 'ਚ ਦਿੱਤਾ ਜਾ ਰਿਹਾ ਹੈ। ਇਸ ਆਫਰ ਲਈ ਰਜਿਸਟ੍ਰੇਸ਼ਨ 18 ਜੂਨ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ।
ਇਸ ਸਮਾਰਟਫੋਨ 'ਚ 6.0 ਇੰਚ ਦੀ ਵੱਡੀ ਸਕਰੀਨ ਦਿੱਤੀ ਗਈ ਹੈ। ਇਸ ਫੋਨ 'ਚ ਆਈ.ਪੀ.ਐੱਸ. ਡਿਸਪਲੇਅ ਪੈਨਲ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ 8MP + 5MP ਕੈਮਰਾ ਸੈਂਸਰ ਹੋਵੇਗਾ ਜੋ AI studio ਅਤੇ LED ਫਲੈਸ਼ ਨਾਲ ਆਉਂਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,380 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਕੰਪਨੀ ਨੇ ਫਾਸਟ ਚਾਰਜ ਨਹੀਂ ਦਿੱਤਾ ਹੈ।
'ਐਂਡ੍ਰਾਇਡ ਤੋਂ 60 ਫੀਸਦੀ ਤੇਜ਼ ਹੋ ਸਕਦੈ ਹੁਵਾਵੇਈ ਦਾ ਆਪਰੇਟਿੰਗ ਸਿਸਟਮ ਹਾਂਗਮੇਂਗ'
NEXT STORY