ਜਲੰਧਰ : ਚਾਈਨਾ ਦੀ ਕੰਪਨੀ ਸ਼ਿੰਘਾਈ ਇਜ਼ੀ ਨੇ ਇਕ ਮਿੰਨੀ ਲੇਜ਼ਰ ਟੱਚ ਪ੍ਰਾਜੈਕਟਰ ਪੇਸ਼ ਕੀਤਾ ਹੈ ਜੋ ਕਿਸੇ ਵੀ ਫਲੈਟ ਸਰਫੇਸ, ਜਿਵੇਂ ਕਿ ਦੀਵਾਰ, ਟੇਬਲ ਆਦਿ ਨੂੰ ਟਚ ਸਕ੍ਰੀਨ 'ਚ ਬਦਲ ਦਿੰਦਾ ਹੈ। ਜਦੋਂ ਲੇਜ਼ਰਟੱਚ 'ਚੋਂ ਕਸੇ ਵੀ ਸਤ੍ਹਾ 'ਤੇ ਲੇਜ਼ਰ ਪੈਂਦੀ ਹੈ ਤਾਂ, ਇਸ 'ਚ ਲੱਗੇ ਸੈਂਸਰਜ਼ ਉਸ ਨੂੰ ਪਛਾਣ ਕੇ ਟੱਚ ਰਿਸਪਾਂਸ 'ਚ ਬਦਲ ਦਿੰਦੇ ਹਨ।
ਇਹ ਪ੍ਰਾਜੈਕਟਰ ਪੋਰਟੇਬਲ ਹੈ ਤੇ ਇਸ 'ਚ 13,600ਐੱਮ. ਏ. ਐੱਚ. ਦੀ ਦਮਦਾਰ ਬੈਟਰੀ ਲੱਗੀ ਹੈ ਪਰ ਜੋ ਗੱਲ ਇਸ ਪ੍ਰਾਜੈਕਟਰ ਨੂੰ ਖਾਸ ਬਣਾਉਂਦੀ ਹੈ, ਉਹ ਇਹ ਹੈ ਕਿ ਇਹ ਪ੍ਰਾਜੈਕਟਰ ਐਂਡ੍ਰਾਇਡ ਓ. ਐੱਸ. 'ਤੇ ਚੱਲਦਾ ਹੈ। ਇਸ ਹਿਸਾਬ ਨਾਲ ਤੁਹਾਡੇ ਕੋਲ ਟੱਚ ਸਕ੍ਰੀਨ ਆਪਟੀਮਾਈਜ਼ਡ ਓ. ਐੱਸ. ਹੋਵੇਗਾ, ਜਿਸ 'ਚ ਤੁਹਾਨੂੰ ਵਾਈ-ਫਾਈ ਤੇ ਬਲੂਟੁਥ ਵਰਗੀਆਂ ਵਿਸ਼ੇਸ਼ਤਾਵਾਂ ਵੀ ਮਿਲਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਪ੍ਰਾਜੈਕਟ 'ਤੇ ਪਿਛਲੇ 5 ਸਾਲਾਂ ਤੋਂ ਕੰੰਮ ਕਰ ਰਹੀ ਸੀ। ਇਸ ਨੂੰ ਇੰਟ੍ਰੋਡਿਊਜ਼ ਕਰਦੇ ਸਮੇਂ ਇਹ ਤਾਂ ਦੱਸਿਆ ਗਿਆ ਕਿ ਇਹ 4ਕੇ ਕੁਆਲਿਟੀ ਦੀ ਵੀਡੀਓ ਸਪੋਰਟ ਕਰਦਾ ਹੈ ਪਰ ਇਸ ਦੇ ਅਸਲ ਰੈਜ਼ੋਲਿਊਸ਼ਨ ਬਾਰੇ ਨਹੀਂ ਦੱਸਿਆ ਗਿਆ ਹੈ। ਇਹ ਲੇਜ਼ਰਟਚ ਪ੍ਰਾਜੈਕਟਰ 650 ਡਾਲਰ (ਲਗਭਗ 43,000 ਰੁਪਏ) ਦੀ ਕੀਮਤ ਨਾਲ ਮਾਰਕੀਟ 'ਚ ਆ ਸਕਦਾ ਹੈ।
ਸਮੁੰਦਰ ਦੀਆਂ ਲਹਿਰਾਂ 'ਤੇ ਵੀ ਟੈਕਨਾਲੋਜੀ ਨਾਲ ਜੋੜੇ ਰੱਖੇਗਾ Samsung Galaxy Surfboard (ਵੀਡੀਓ)
NEXT STORY