ਜਲੰਧਰ— ਚੀਨ ਦੀ ਟੈਕਨਾਲੋਜੀ ਕੰਪਨੀ leeco ਨੇ ਆਪਣਾ ਨਵਾਂ ਸਮਾਰਟਫੋਨ ਐੱਲ. ਈ 1ਐੱਸ (ਈਕੋ) ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 10,899 ਰੁਪਏ ਹੈ, ਪਰ ਆਫਰ ਦੇ ਤੌਰ 'ਤੇ ਪਹਿਲਾਂ 1 ਲੱਖ ਹੈਂਡਸੈੱਟ 9,999 ਰੁਪਏ 'ਚ ਵੇਚੇ ਜਾਣਗੇ ਅਤੇ ਇਸ ਤੋਂ ਇਲਾਵਾ ਹੈਂਡਸੈੱਟ ਨਾਲ leeco ਕੰਟੈਂਟ ਮੈਂਬਰਸ਼ਿਪ 1 ਸਾਲ ਲਈ ਮੁਫਤ ਮਿਲੇਗੀ। ਇਸ ਮੈਂਬਰਸ਼ਿਪ ਦੀ ਕੀਮਤ 4990 ਰੁਪਏ ਹੈ।
ਡਿਸਪਲੇ ਅਤੇ ਐਂਡ੍ਰਾਇਡ ਵਰਜ਼ਨ- ਇਸ 'ਚ 64 ਬਿੱਟ ਆਕਟਾ-ਕੋਰ ਚਿਪਸੈੱਟ 5.5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਡਿਸਪਲੇ ਦਿੱਤੀ ਗਈ ਹੈ।
ਕੈਮਰਾ ਕੁਆਲਿਟੀ- ਐੱਲ ਈ 1 ਸਮਾਰਟਫੋਨ ਫਲੈਸ਼ ਨਾਲ 13 ਮੈਗਾਪਿਕਸਲ ਰਿਅਰ ਕੈਮਰੇ ਨਾਲ ਲੈਸ ਹੈ, ਅਤੇ ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।
ਸਟੋਰੇਜ਼ ਮੈਮਰੀ— leeco ਐੱਲ. ਈ 1ਐੱਸ (ਈਕੋ) ਦੀ ਇਨ-ਬਿਲਟ ਸਟੋਰੇਜ਼ 32 ਜੀ. ਬੀ ਹੈ ਅਤੇ 3 ਜੀ. ਬੀ ਦੀ ਰੈਮ ਮੈਮਰੀ ਦਿੱਤੀ ਗਈ ਹੈ।
ਹੋਰ ਫੀਚਰਸ— ਇਹ ਫਿੰਗਪ੍ਰਿੰਟ ਸੈਂਸਰ ਨਾਲ ਵੀ ਲੈਸ ਹੈ। ਇਸ ਸਮਾਰਟਫੋਨ 'ਚ 3000múhਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਫੋਨ 'ਚ ਸੁਪਰਚਾਰਜ ਫੀਚਰ ਬਾਰੇ ਦੱਸਦੇ ਹੋਏ ਕਿਹਾ ਕਿ ਫੀਚਰ ਦੀ ਮਦਦ ਨਾਲ ਸਿਰਫ 5 ਮਿੰਟ ਤੱਕ ਚਾਰਜ ਕਰਨ 'ਤੇ ਫੋਨ ਤੋਂ 3.5 ਘੰਟੇ ਤੱਕ ਗੱਲਬਾਤ ਕੀਤੀ ਜਾ ਸਕਦੀ ਹੈ। ਐੱਲ. ਈ 1ਐੱਸ (ਈਕੋ) ਨੂੰ ਚਾਰਜ ਕਰਨ ਲਈ ਟਾਈਪ-ਸੀ ਪੋਰਟ ਦਾ ਇਸਤੇਮਾਲ ਕਰਨਾ ਹੋਵੇਗਾ।
leeco ਐੱਲ. ਈ 1 ਐੱਸ (ਈਕੋ) 'ਚ ਭਾਰਤੀ ਭਾਸ਼ਾਵਾਂ ਦੇ ਸਪੋਰਟ ਲਈ ਗੱਲ ਕਰੀਏ ਤਾਂ ਕੰਪਨੀ ਓ. ਟੀ. ਏ ਅਪਡੇਟ ਦੇ ਜ਼ਰੀਏ 10ਭਾਸ਼ਾਵਾਂ ਲਈ ਸਪੋਰਟ ਉਪਲੱਬਧ ਕਰਾਵਾਏਗੀ। ਇਨ੍ਹਾਂ 'ਚ ਅਸਮਿਆ, ਬੰਗਾਲੀ, ਗੁਜਰਾਤੀਸ਼ ਕੰਨੜ, ਮਲਯਾਲਮ, ਮਰਾਠੀ, ਉੜਿਆ, ਪੰਜਾਬੀ, ਤਮਿਲ ਅਤੇ ਤੇਲੁਗੂ ਸ਼ਾਮਿਲ ਹਨ।
ਐਪਲ ਲਈ ਭਾਰਤ 'ਚ ਵਿਸ਼ਾਲ ਸੰਭਾਵਨਾਵਾਂ: ਟਿਮ ਕੁੱਕ
NEXT STORY