ਜਲੰਧਰ- ਭਾਰਤ 'ਚ ਫਿੱਟਨੈੱਸ ਟ੍ਰੈਕਰ ਪੇਸ਼ ਕਰਨ ਦੀ ਦੌੜ 'ਚ Lenovo ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ। ਲੇਨੋਵੋ ਨੇ ਆਪਣੇ Smart Band HW01 ਫਿੱਟਨੈੱਸ ਟ੍ਰੈਕਰ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਫਲਿੱਪਕਾਰਟ ਤੋਂ ਬਲੈਕ ਕਲਰ 'ਚ ਐਕਸਕਲੂਸਿਵ ਤੌਰ 'ਤੇ 1,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Lenovo Smart Band HW01 'ਚ 0.91-ਇੰਚ ਦਾ OLED ਡਿਸਪਲੇ ਦਿੱਤਾ ਗਿਆ ਹੈ, ਜੋ ਨਿਯਮਿਤ ਰੂਰ ਤੋਂ ਯੂਜ਼ਰ ਨੂੰ ਫਿੱਟਨੈੱਸ ਟ੍ਰੈਕਿੰਗ ਡਾਟਾ ਵਰਗੇ ਟਾਈਮ, ਸਟੈਪਸ ਅਤੇ ਹਾਰਟ ਰੇਟ ਦੱਸੇਗਾ। ਇਸ ਤੋਂ ਇਲਾਵਾ ਇਸ 'ਚ 'ਸਪੋਰਟਸ ਮੋਡ' ਦੇ ਅੰਦਰ ਡਾਇਨੇਮਿਕ ਹਾਰਟ ਰੇਟ ਮਾਨਿਟਰ ਦਿੱਤਾ ਗਿਆ ਹੈ, ਜੋ ਹਰ 15 ਮਿੰਟ 'ਚ ਹਾਰਟ ਰੇਟ ਦੀ ਮਾਨਿਟਰਿੰਗ ਕਰੇਗਾ, ਜਦੋਂ ਹਾਰਟ ਰੇਟ ਇਕ ਨਿਸ਼ਚਿਤ ਸੀਮਾ ਤੱਕ ਪਹੁੰਚ ਜਾਵੇਗਾ ਉਦੋਂ ਇਹ ਵਾਈਬ੍ਰੇਟ ਕਰੇਗਾ।
ਇਸ ਤੋਂ ਇਲਾਵਾ ਇਸ ਫਿੱਟਨੈੱਸ ਟ੍ਰੈਕਰ 'ਚ ਇਕ ਐਂਟੀ-ਸਲੀਮ ਮੋਡ ਵੀ ਦਿੱਤਾ ਗਿਆ ਹੈ, ਜੋ ਤਹਿ ਕੀਤੇ ਗਏ ਸਮੇਂ ਤੋਂ ਪਹਿਲਾਂ ਸੋਨੇ 'ਤੇ ਤੁਹਾਨੂੰ ਵਾਈਬ੍ਰੇਸ਼ਨ ਦੇ ਰਾਹੀ ਜਗਾ ਦੇਵੇਗਾ, ਲੇਨੋਵੋ ਨੇ ਦੱਸਿਆ ਹੈ ਕਿ ਇਹ ਟ੍ਰੈਕਰ ਤੁਹਾਨੂੰ ਡ੍ਰਾਈਵ ਕਰਦੇ ਸਮੇਂ ਜਾਂ ਰਾਤ 'ਚ ਕੰਮ ਕਰਦੇ ਸਮੇਂ ਝਪਕੀਆਂ ਲੈਣ 'ਤੇ ਜਾਂ ਧਿਆਨ ਭਟਕ ਜਾਣ 'ਤੇ ਅਲਰਟ ਕਰਦਾ ਰਹੇਗਾ। ਇਹ ਬ੍ਰੈਂਡ ਤੁਹਾਨੂੰ ਸੋਸ਼ਲ ਮੀਡੀਆ ਵਰਗੇ ਈ-ਮੇਲ,WhatsApp ਜਾਂ Facebook ਨੋਟੀਫਿਕੇਸ਼ਨ ਦੇ ਅਲਰਟਸ ਵੀ ਦਿੰਦਾ ਰਹੇਗਾ।
Smart Band HW01 ਦਾ ਇਸਤੇਮਾਲ ਐਂਡਰਾਇਡ ਅਤੇ ios ਯੂਜ਼ਰਸ ਸਮਾਰਟਫੋਨ ਤੋਂ ਤਸਵੀਰਾਂ ਲੈਣ ਅਤੇ ਮਿਊਜ਼ਿਕ ਕੰਟਰੋਲ ਕਰਨ ਲਈ ਕਰ ਸਕਦੇ ਹਨ। ਇਹ ਬ੍ਰੈਂਡ ਸਿਲੀਕਾਨ ਸਟ੍ਰੈਪ ਤੋਂ ਬਣਿਆ ਹੋਇਆ ਹੈ ਅਤੇ ਇਸ ਦਾ ਵਜਨ 22 ਗ੍ਰਾਮ ਹੈ। ਇਹ ਵਾਟਰ ਰੇਸਿਸਟੇਂਟ ਹੈ ਅਤੇ ਇਸ 'ਚ 85 ਐੱਮ. ਐ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕੰੱਪਨੀ ਦੇ ਦਾਅਵੇ ਦੇ ਮੁਤਾਬਕ 5 ਦਿਨ ਤੱਕ ਨਾਲ ਦੇਵੇਗੀ, ਜਦਕਿ Mi Band 2 ਇਸ ਕੀਮਤ 'ਚ ਕਰੀਬ 30 ਦਿਨ ਦੀ ਬੈਟਰੀ ਲਾਈਫ ਦਿੰਦੀ ਹੈ।
A380 aircraft ਨੂੰ ਖਿੱਚ ਕੇ Porsche ਦੀ ਇਸ ਕਾਰ ਦੇ ਬਣਾਇਆ World Record (ਵੀਡੀਓ)
NEXT STORY