ਜਲੰਧਰ : ਆਖ਼ਿਰਕਾਰ ਦੁਨੀਆ ਦਾ ਪਹਿਲਾਂ ਟੈਂਗੋ ਸਮਾਰਟਫੋਨ ਲਿਨੋਵੋ ਫੈਬ 2 ਪ੍ਰੋ ਆਖ਼ਿਰਕਾਰ ਵਿਕਰੀ ਲਈ ਉਪਲੱਬਧ ਹੈ। ਇਸ ਤੋਂ ਪਹਿਲਾਂ ਸਮਾਰਟਫੋਨ ਨੂੰ ਅਗਸਤ 'ਚ ਆਨਲਾਈਨ ਅਤੇ ਸਿਤੰਬਰ 'ਚ ਆਫਲਾਈਨ ਰਿਟੇਲ ਸਟੋਰ 'ਤੇ ਰਿਲੀਜ ਕੀਤਾ ਜਾਣਾ ਸੀ। ਇਸ ਤੋਂ ਬਾਅਦ ਫੋਨ ਦੀ ਵਿਕਰੀ ਅਕਤੂਬਰ ਅਤੇ ਫਿਰ ਨਵੰਬਰ ਤੱਕ ਲਈ ਟਲ ਗਈ । ਪਰ ਤੁਸੀਂ ਹੁਣ ਇਸ ਸਮਾਰਟਫੋਨ ਨੂੰ ਕੰਪਨੀ ਦੀ ਵੈੱਬਸਾਈਟ 'ਤੇ 499 ਡਾਲਰ (ਕਰੀਬ 33,300 ਰੁਪਏ) 'ਚ ਖਰੀਦ ਸਕਦੇ ਹੈ। ਹਾਲਾਂਕਿ ਇਹ ਸਮਾਰਟਫੋਨ ਹੋਰ ਬਜ਼ਾਰਾਂ 'ਚ ਕਦੋਂ ਤੱਕ ਮਿਲੇਗਾ ਇਸ ਦੇ ਬਾਰੇ 'ਚ ਹੁਣੇ ਕੋਈ ਜਾਣਕਾਰੀ ਨਹੀਂ ਹੈ।
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਏ ਤਾਂ ਲਿਨੋਵੋ ਫੈਬ 2 ਪ੍ਰੋ 'ਚ 6.4 ਇੰਚ ਦੀ ਕਵਾਡ ਐੱਚ. ਡੀ ਆਈ. ਪੀ.ਐੱਸ ਡਿਸਪਲੇ ਹੈ। ਸਮਾਰਟਫੋਨ 'ਚ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਨਾਲ 'ਚ ਮੌਜੂਦ ਹੈ 4 ਜੀ. ਬੀ ਰੈਮ । ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 4050 mAh ਦੀ ਬੈਟਰੀ । ਫੈਬ 2 ਪ੍ਰੋ 'ਚ ਕੁੱਲ ਚਾਰ ਕੈਮਰੇ ਹਨ। ਫ੍ਰੰਟ 'ਚ 8 MP ਦਾ ਕੈਮਰਾ ਹੈ। 16 MP ਦਾ ਰਿਅਰ ਆਰ. ਜੀਬੀ ਕੈਮਰਾ ਹੈ। ਇਸ ਤੋਂ ਇਲਾਵਾ ਇਕ ਡੇਪਥ ਸੈਂਸਿੰਗ ਇੰਫਰਾਰੈੱਡ ਕੈਮਰਾ ਅਤੇ ਇਕ ਮੋਸ਼ਨ ਟਰੈਕਿੰਗ ਕੈਮਰਾ ਹੈ। ਫੈਬ 2 ਪ੍ਰੋ 'ਚ 360 ਡਿਗਰੀ ਦਾ ਵੀਡੀਓ ਰਿਕਾਰਡ ਕਰ ਸਕਦੇ ਹਨ ਅਤੇ 4K ਵੀਡੀਓ ਵੀ । ਫੋਨ ਦੇ ਪਿਛਲੇ ਹਿਸੇ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।
ਵੱਡੀ ਸਕ੍ਰੀਨ ਵਾਲੇ ਸਮਾਰਟਫੋਨਸ 'ਚ ਕ੍ਰੋਮ ਬ੍ਰਾਊਜ਼ਰ ਇਸਤੇਮਾਲ ਕਰਨਾ ਹੋਵੇਗਾ ਸੌਖਾਲਾ
NEXT STORY