ਸਿੰਗਾਪੁਰ— ਸਮਾਰਟਫੋਨ ਬਣਾਉਣ ਵਾਲੀ ਕੰਪਨੀ ਲਿਨੋਵੋ-ਮੋਟੋਰੋਲਾ ਨੇ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਵਿਕਰੀ 'ਚ ਸਾਲਾਨਾ ਆਧਾਰ 'ਤੇ 60 ਫੀਸਦੀ ਦਾ ਵਾਧਾ ਦਰਜ ਕਰਦੇ ਹੋਏ ਇੰਟੈਕਸ ਨੂੰ ਪਛਾੜ ਕੇ ਤੀਜਾ ਸਥਾਨ ਪ੍ਰਾਪਤ ਕਰ ਲਿਆ ਹੈ।
ਸਮਾਰਟਫੋਨ ਬਾਜ਼ਾਰ ਦਾ ਅਨੁਮਾਨ ਲਗਾਉਣ ਵਾਲੀ ਏਜੰਸੀ ਕੈਨਲਿਸ ਮੋਬੀਲਿਟੀ ਨੇ ਜਾਰੀ ਬਿਆਨ 'ਚ ਕਿਹਾ ਕਿ ਲਿਨੋਵੋ-ਮੋਟੋਰੋਲਾ ਦੀ ਸਾਂਝੀ ਵਿਕਰੀ 60 ਫੀਸਦੀ ਸਾਲਾਨਾ ਦੀ ਦਰ ਨਾਲ ਵੱਧ ਕੇ 30 ਲੱਖ ਤੱਕ ਪਹੁੰਚ ਗਈ ਹੈ। ਇਸ ਨਾਲ ਕੰਪਨੀ ਨੂੰ ਤੀਜੇ ਸਥਾਨ 'ਤੇ ਕਾਬਿਜ ਹੋਣ 'ਚ ਮਦਦ ਮਿਲੀ। ਏਜੰਸੀ ਨੇ ਕਿਹਾ ਕਿ ਜਿਥੇ ਇਕ ਪਾਸੇ ਜ਼ਿਆਦਾਤਰ ਕੰਪਨੀਆਂ ਦੀ ਵਿਕਰੀ ਘੱਟੀ ਹੈ, ਲਿਨੋਵੋ ਨੇ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ।
ਉਸ ਨੇ ਕਿਹਾ ਕਿ ਸੈਮਸੰਗ ਅਤੇ ਮੈਈਕ੍ਰੋਮੈਕਸ ਨੇ ਵਿਕਰੀ 'ਚ ਗਿਰਾਵਟ ਦੇ ਬਾਵਜੂਦ ਪਹਿਲਾ ਅਤੇ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਉਸ ਨੇ ਕਿਹਾ ਕਿ ਸੈਮਸੰਗ ਹੁਣ ਵੀ ਭਾਰਤੀ ਬਾਜ਼ਾਰ 'ਚ ਕਰੀਬ ਇਕ ਚੌਥਾਈ ਹਿੱਸੇਦਾਰੀ ਰੱਖਣ 'ਚ ਕਾਮਯਾਬ ਹੈ। ਉਥੇ ਹੀ ਮਾਈਕ੍ਰੋਮੈਕਸ ਦੀ ਵਿਕਰੀ 'ਚ 20 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੈਨਲਿਸ ਦੇ ਵਿਸ਼ਲੇਸ਼ਕ ਰਿਸ਼ਭ ਦੋਸ਼ੀ ਨੇ ਕਿਹਾ ਕਿ ਸਥਾਨਕ ਕੰਪਨੀਆਂ ਨੂੰ ਉਤਪਾਦ ਦੀ ਗੁਣਵਤਾ ਦੇ ਆਧਾਰ 'ਤੇ ਵੈਸ਼ਵਿਕ ਕੰਪਨੀਆਂ ਦੇ ਮੁਕਾਬਲੇ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਵੋ ਅਤੇ xiaomi ਵਰਗੀਆਂ ਚੀਨੀ ਕੰਪਨੀਆਂ ਕਿਫਾਇਤੀ ਐਲ.ਟੀ.ਈ (4ਜੀ) ਸਮਾਰਟਫੋਨ ਪੇਸ਼ ਕਰਕੇ ਭਾਰਤੀ ਬਾਜ਼ਾਰ 'ਚ ਕਾਫੀ ਦਖਲ ਬਣਾ ਰਹੀ ਹੈ। ਆਨਲਾਈਨ ਰਿਟੇਲ ਕਾਰੋਬਾਰ ਵਧਣ ਨਾਲ ਵੀ ਉਨ੍ਹਾਂ ਨੂੰ ਫਾਇਦਾ ਹੋਇਆ ਹੈ।
ਇਸ ਮਾਮਲੇ 'ਚ ਸੈਮਸੰਗ ਨੇ ਐਪਲ ਨੂੰ ਕੀਤਾ ਪਿੱਛੇ
NEXT STORY