ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਮੰਗਲਵਾਰ ਨੂੰ ਭਾਰਤ 'ਚ ਇਕ ਇਵੈਂਟ ਕਰਨ ਜਾ ਰਹੀ ਹੈ ਜਿਸ ਵਿਚ ਕੰਪਨੀ ਆਪਣੇ ਟੂ-ਇੰਨ-ਵਨ ਯੋਗਾ ਬੁੱਕ ਨੂੰ ਲਾਂਚ ਕਰੇਗੀ। ਇਸ ਇਵੈਂਟ ਨੂੰ ਲੈ ਕੇ ਕੰਪਨੀ ਨੇ ਮੀਡੀਆ ਇਨਵਾਈਟ ਵੀ ਭੇਜ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਲੇਨੋਵੋ ਯੋਗਾ ਬੁੱਕ ਦੇ ਐਂਡਰਾਇਡ ਵਰਜ਼ਨ ਦੀ ਕੀਮਤ 499 ਯੂਰੋ (ਕਰੀਬ 37,300 ਰੁਪਏ) ਹੋਵੇਗੀ। ਉਥੇ ਹੀ ਵਿੰਡੋਜ਼ ਓ.ਐੱਸ. 'ਤੇ ਆਧਾਰਿਤ ਯੋਗਾ ਬੁੱਕ ਦੀ ਕੀਮਤ 599 ਯੂਰੋ (ਕਰੀਬ 44,700 ਰੁਪਏ) ਹੋ ਸਕਦੀ ਹੈ। ਫਿਲਹਾਲ ਕੰਪਨੀ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਭਾਰਤ 'ਚ ਦੋਵੇਂ ਵਰਜ਼ਨ ਉਪਲੱਬਧ ਹੋਣਗੇ ਜਾਂ ਨਹੀਂ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਯੋਗਾ ਬੁੱਕ 'ਚ 10.1-ਇੰਚ ਦੀ ਫੁੱਲ-ਐੱਚ.ਡੀ. (1280x 1920 ਪਿਕਸਲ) ਡਿਸਪਲੇ, ਕਵਾਡ-ਕੋਰ ਇੰਟੈਲ ਐਟਮ ਐਕਸ5-ਜ਼ੈੱਡ8550 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਮਿਲੇਗੀ। ਇਸ ਡਿਵਾਈਸ 'ਚ 64ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਲੇਨੋਵੋ ਦੇ ਇਸ ਡਿਵਾਈਸ 'ਚ 8 ਮੈਗਾਪਿਕਸਲ ਆਟੋਫੋਕਸ ਰਿਅਰ ਅਤੇ 2 ਮੈਗਾਪਿਕਸਲ ਦਾ ਫਿਕਸਡ ਫੋਕਸ ਕੈਮਰਾ ਮੌਜੂਦ ਹੋਵੇਗਾ।
5000mAh ਦੀ ਪਾਵਰਫੁੱਲ ਬੈਟਰੀ ਨਾਲ ਲਾਂਚ ਹੋਣਗੇ Nubia Z11 ਅਤੇ Nubia N1 ਸਮਾਰਟਫੋਨਜ਼
NEXT STORY