ਜਲੰਧਰ-ZTE ਦੀ ਮਲਕੀਅਤ ਵਾਲੀ ਕੰਪਨੀ Nubia 14 ਦਸੰਬਰ ਨੂੰ ਭਾਰਤ 'ਚ ਦੋ ਸਮਾਰਟਫੋਨਜ਼ ਲਾਂਚ ਕਰਨ ਵਾਲੀ ਹੈ, ਜਿਸ ਲਈ ਕੰਪਨੀ ਨੇ ਮੀਡੀਆ ਨੂੰ ਇਨਵਾਈਟਸ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਸਮਾਰਟਫੋਨਜ਼ ਨੂੰ Nubia Z11 ਅਤੇ Nubia N1 ਸ਼ਾਮਲ ਹੈ। ਇਨ੍ਹਾਂ 'ਚ Nubia Z11 'ਚ 5.5 ਇੰਚ ਸਾਈਜ਼ ਦੀ AMOLED ਡਿਸਪਲੇ ਅਤੇ ਕੁਅਲਕਮ ਸਨੈਪਡ੍ਰੈਗਨ 820 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਹ ਸਮਾਰਟਫਓਨ ਦੋ ਵੇਰਿਅੰਟ 4GB ਰੈਮ/64GB ਇੰਟਰਨਲ ਸਟੋਰਜ ਅਤੇ 6GB ਰੈਮ/128GB ਇੰਟਰਨਲ ਸਟੋਰੇਜ 'ਚ ਉਪਲੱਬਧ ਹੋਵੇਗਾ ਅਤੇ ਇਨ੍ਹਾਂ ਦੀ ਕੀਮਤ 25,527 ਰੁਪਏ ਤੋਂ ਸ਼ੁਰੂ ਹੋ ਕੇ 35,730 ਰੁਪਏ ਤੱਕ ਜਾਵੇਗੀ।
ਕਮਪਨੀ ਦੇ ਦੂਜੇ ਸਮਾਰਟਫੋਨ Nubia N1 'ਚ 5.5 ਇੰਚ ਸਾਈਜ਼ ਦੀ ਡਿਸਪਲੇ ਅਤੇ ਆਕਟਾ-ਕੋਰ ਮੀਡੀਆਟੇਕ ਹੇਲਿਓ P10 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 3GB RAM ਨਾਲ 64GB ਅਤੇ 128GB ਇੰਟਰਨਲ ਸਟੋਰੇਜ ਦੇ ਵਿਕਲਪ ਮੌਜੂਦ ਹੋਣਗੇ।
ਸਰਦੀਆਂ 'ਚ ਪੈਰਾਂ ਨੂੰ ਗਰਮ ਰੱਖੇਗੀ ਇਹ ਨਵੀਂ ਤਕਨੀਕ
NEXT STORY