ਜਲੰਧਰ— ਲਿਨੋਵੋ ਨੇ ਵਾਈਬ ਸੀਰੀਜ਼ ਦੇ ਵਾਇਸ ਐੱਸ1 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ ਜਿਸ ਬਾਰੇ ਕੰਪਨੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਲਿਨੋਵੋ ਨੇ ਵਾਈਬ ਐੱਸ1 ਨੂੰ ਪਿਛਲੇ ਸਾਲ ਨਵੰਬਰ 'ਚ ਲਾਂਚ ਕੀਤਾ ਸੀ ਅਤੇ ਉਦੋਂ ਇਸ ਦੀ ਕੀਮਤ 15,999 ਰੁਪਏ ਸੀ ਪਰ ਹੁਣ ਇਸ ਦੀ ਕੀਮਤ 'ਚ 3 ਹਜ਼ਾਰ ਰੁਪਏ ਘੱਟ ਕਰ ਦਿੱਤੀ ਗਈ ਹੈ। ਵਾਈਬ ਐੱਸ1 ਦੀ ਨਵੀਂ ਕੀਮਤ 12,999 ਰੁਪਏ ਹੈ ਅਤੇ ਇਸ ਸਿਰਫ ਐਮੇਜ਼ਾਨ ਇੰਡੀਆ 'ਤੇ ਉਪਲੱਬਧ ਹੈ।
ਲਿਨੋਵੋ ਵਾਈਬ ਐੱਸ1 ਦੇ ਫੀਚਰਜ਼-
5-ਇੰਚ ਦੀ ਫੁੱਲ ਐੱਚ.ਡੀ (1080x1920) ਡਿਸਪਲੇ
ਐਂਡ੍ਰਾਇਡ 5.0 ਲਾਲੀਪਾਪ ਵਰਜਨ
ਭਾਰ 132 ਗ੍ਰਾਮ
64 ਬਿਟ ਆਕਟਾ-ਕੋਰ ਮੀਡੀਆਟੈੱਕ ਐੱਮ.ਟੀ6752 ਪ੍ਰੋਸੈਸਰ
3ਜੀ.ਬੀ ਰੈਮ
32ਜੀ.ਬੀ. ਇਨਬਿਲਟ ਸਟੋਰੇਜ਼ ਅਤੇ 128ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ
13 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਅਤੇ ਫਰੰਟ 'ਤੇ 8 ਅਤੇ 3 ਮੈਗਾਪਿਕਸਲ ਰੈਜ਼ੋਲਿਊਸ਼ਨ ਵਾਲਾ ਕੈਮਰਾ
2500ਐੱਮ.ਏ.ਐੱਚ. ਦੀ ਬੈਟਰੀ।
ਅਗਲੇ ਸਾਲ ਤੋਂ ਹਰ ਨਵੇਂ ਮੋਬਾਇਲ ਫੋਨ 'ਚ ਹੋਵੇਗਾ 'ਪੈਨਿਕ ਬਟਨ'
NEXT STORY