ਗੈਜੇਟ ਡੈਸਕ– LG K92 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੈ ਕਿ ਐੱਲ.ਜੀ. ਦਾ ਇਹ ਫੋਨ 5ਜੀ ਕੁਨੈਕਟੀਵਿਟੀ ਨਾਲ ਆਉਂਦਾ ਹੈ। ਫੋਨ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਇਨਬਿਲਟ ਸਟੋਰੇਜ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
LG K92 5G ਦੀ ਕੀਮਤ ਤੇ ਉਪਲੱਬਧਤਾ
ਨਵੇਂ LG K92 5G ਦੀ ਕੀਮਤ 359 ਡਾਲਰ (ਕਰੀਬ 26,600 ਰੁਪਏ) ਰੱਖੀ ਗਈ ਹੈ। ਫੋਨ ਟਾਈਟਨ ਗ੍ਰੇਅ ਰੰਗ ’ਚ ਆਉਂਦਾ ਹੈ। ਇਹ ਫੋਨ AT&T, ਕ੍ਰਿਕਟ ਵਾਇਰਲੈੱਸ ਅਤੇ ਯੂ.ਐੱਸ. ਸੈਲੁਲਰ ਕੈਰੀਅਰਸ ’ਤੇ ਮਿਲੇਗਾ। AT&T ’ਤੇ 6 ਨਵੰਬਰ ਤੋਂ ਜਦਕਿ ਯੂ.ਐੱਸ. ਸੈਲੁਲਰ ’ਤੇ 19 ਨਵੰਬਰ ਤੋਂ ਵਿਕਰੀ ਹੋਣ ਦੀਆਂ ਖ਼ਬਰਾਂ ਹਨ।
LG K92 5G ਦੇ ਫੀਚਰਜ਼
ਫੋਨ ’ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 690 ਪ੍ਰੋਸੈਸਰ ਦਿੱਤਾ ਗਿਆ ਹੈ। ਹੈਂਡਸੈੱਟ 6 ਜੀ.ਬੀ. ਰੈਮ+128 ਜੀ.ਬੀ. ਇਨਬਿਲਟ ਸਟੋਰੇਜ ਨਾਲ ਆਉਂਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 2 ਟੀਬੀ. ਤਕ ਵਧਾਇਆ ਜਾ ਸਕਦਾ ਹੈ।
ਐੱਲ.ਜੀ. ਦਾ ਇਹ ਫੋਨ ਐਂਡਰਾਇਡ 10 ’ਤੇ ਚਲਦਾ ਹੈ। ਐੱਲ.ਜੀ. ਕੇ92 ਨੂੰ ਪਾਵਰ ਦੇਣਲਈ ਇਸ ਵਿਚ 4000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਵਾਈ-ਫਾਈ 802.11 ਏਸੀ, ਐੱਨ.ਐੱਫ.ਸੀ., ਬਲੂਟੂਥ 5.1 ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਪੋਰਟ ਦਿੱਤੇ ਗਏ ਹਨ। ਫੋਨ ’ਚ ਸਟੀਰੀਓ ਸਪੀਕਰ ਹਨ ਅਤੇ ਐੱਲ.ਜੀ. 3ਡੀ ਸਾਊਂਡ ਇੰਜਣ ਦੀ ਸੁਪੋਰਟ ਵੀ ਮਿਲਦੀ ਹੈ। ਐੱਲ.ਜੀ. ਦਾ ਇਹ ਨਵਾਂ ਫੋਨ ਕਿਨਾਰੇ ’ਤੇ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ।
LG K92 5G ’ਚ ਕਵਾਡ-ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ, 5 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ, 2 ਮੈਗਾਪਿਕਸਲ ਡੈਪਥ ਅਤੇ 2 ਮੈਗਾਪਿਕਸਲ ਮੈਕ੍ਰੋ ਸੈਂਸਰ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਮਹਿੰਦਰਾ ਨੇ ਭਾਰਤ ’ਚ ਲਾਂਚ ਕੀਤਾ ਇਲੈਕਟ੍ਰਿਕ ਥ੍ਰੀ-ਵ੍ਹੀਲਰ, ਇਕ ਚਾਰਜ ’ਚ ਤੈਅ ਕਰੇਗਾ 125 ਕਿਲੋਮੀਟਰ ਦਾ ਸਫਰ
NEXT STORY