ਜਲੰਧਰ-ਇਲੈਕਟ੍ਰੋਨਿਕ ਕੰਪਨੀ LG ਨੇ ਹਾਲ 'ਚ ਆਪਣਾ ਨਵਾਂ ਬਲੂਟੁੱਥ ਸਮਾਰਟ ਹੋਮ ਸਪੀਕਰ ThinQ ਪੇਸ਼ ਕੀਤਾ ਹੈ। ਇਸ ਸਪੀਕਰ 'ਚ ਗੂਗਲ ਅਸਿਸਟੈਂਟ ਦਾ ਸੁਪੋਟ ਵੀ ਹੈ, ਪਰ ਇਸ ਦੀ ਲਾਂਚਿੰਗ ਅਗਲੇ ਮਹੀਨੇ ਹੋਣ ਵਾਲੇ CES 2018 'ਚ ਹੋਣ ਵਾਲੀ ਸੀ। LG ਸੀ. ਈ. ਐੱਸ. 2018 'ਚ ਇਕ ਹੋਰ ਨਵਾਂ ਸਮਾਰਟ ਹੋਮ ਸਪੀਕਰ ਪੇਸ਼ ਕਰ ਸਕਦੀ ਹੈ।
LG ThinQ ਸਪੀਕਰ ਦੇ ਫੀਚਰਸ ਅਤੇ ਕੀਮਤ-
ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਦਿੱਤਾ ਗਿਆ ਗੂਗਲ ਅਸਿਸਟੈਂਟ ਦਾ ਸੁਪੋਟ ਹੈ। ਇਸ ਤੋਂ ਇਲਾਵਾ ਕੰਪਨੀ ਨੇ ਪ੍ਰੀਮਿਅਮ ਹਾਈ ਕੁਆਲਿਟੀ ਸਾਊਂਡ ਆਉਟਪੁੱਟ ਦਾ ਦਾਅਵਾ ਕੀਤਾ ਹੈ। ਗੂਗਲ ਅਸਿਸਟੈਂਟ ਤੋਂ ਇਲਾਵਾ ਇਸ 'ਚ ਪਰਸਨਲਾਈਜ਼ਡ ਵਾਇਸ ਇੰਟਰਫੇਸ ਵੀ ਹੈ।
ਇਸ ਦਾ ਆਡੀਓ ਆਉਟਪੁੱਟ 550W ਹੈ ਅਤੇ ਇਸ 'ਚ 5.1.2 ਚੈਨਲਜ਼ ਦਾ ਸੁਪੋਟ ਹੈ। ਇਸ 'ਚ ਦਿੱਤਾ ਗਿਆ ਨਵਾਂ ਸਾਊਡਬਾਰ SK10Y ਮਲਟੀਸਪੀਕਰ ਦਾ ਮਜ਼ਾ ਦੇਵੇਗਾ, ਪਰ ਕੰਪਨੀ ਨੇ ਆਪਣੇ ਇਸ ਹੋਮ ਸਪੀਕਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।
4GB ਰੈਮ ਨਾਲ ਲੈਸ ਇਸ ਸਮਾਰਟਫੋਨ ਦੀ ਕੀਮਤ ਹੋਈ ਕਟੌਤੀ
NEXT STORY