ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਐੈੱਲ. ਜੀ ਨੇ ਭਾਰਤ 'ਚ ਆਪਣਾ ਸਟਾਇਲਸ 3 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ 18,500 ਰੁਪਏ ਦੀ ਕੀਮਤ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ ਅਤੇ ਫੋਨ ਦੀ ਵਿਕਰੀ ਜਲਦ ਹੀ ਸ਼ੁਰੂ ਹੋ ਸਕਦੀ ਹੈ। 3lear ਐੱਲ. ਜੀ ਸਟਾਇਲਸ 3 ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ ਦਾ ਸਟਾਇਲਸ, ਅਤੇ ਇਸ ਤੋਂ ਯੂਜ਼ਰ ਕਈ ਸਾਰੇ ਫੰਕਸ਼ਨ ਨੂੰ ਪਰਫਾਰਮ ਕਰ ਸਕਦੇ ਹਨ। ਸਟਾਇਲਸ ਨੂੰ ਕਿਸੇ ਤਸਵੀਰ ਨੂੰ ਕਰਾਪ ਕਰਨ ਜਾਂ ਫਿਰ ਐਂਗਲ ਐਡਜਸਟ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
ਐੱਲ. ਜੀ ਸਟਾਇਲਸ ਦੇ ਸਪੈਸੀਫਿਕੇਸ਼ਨ
- 5.7 ਇੰਚ ਐੱਚ. ਡੀ (720x1280 ਪਿਕਸਲ) ਡਿਸਪਲੇ
- ਪਿਕਸਲ ਡੇਨਸਿਟੀ 258 ਪੀ. ਪੀ. ਆਈ।
- 1.5 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਐੱਮ. ਟੀ 6750 ਪ੍ਰੋਸੈਸਰ ।
- 3 ਜੀ. ਬੀ ਐੱਲ. ਪੀ. ਡੀ. ਡੀ. ਆਰ3 ਰੈਮ
- 16 ਜੀ. ਬੀ ਇਨਬਿਲਟ ਸਟੋਰੇਜ।
- 2 ਟੀ. ਬੀ ਤੱਕ ਦੀ ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ।
- 13 ਮੈਗਾਪਿਕਸਲ ਦਾ ਸੀ. ਐੱਮ. ਓ. ਐੱਸ ਆਟੋਫੋਕਸ ਰਿਅਰ ਕੈਮਰਾ
- 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ।
- ਦੋਨੋਂ ਕੈਮਰੇ ਐੱਲ. ਈ. ਡੀ ਫਲੈਸ਼।
- 3200 ਐੱਮ. ਏ. ਐੱਚ ਦੀ ਨਾਨ-ਰਿਮੂਵੇਬਲ ਬੈਟਰੀ।
- ਐਂਡ੍ਰਾਇਡ 7.0 ਨੂਗਟ।
- ਸਟਾਇਲਸ ਪੇਨ ਸਪੋਰਟ ਨਾਲ ਲੈਸ।
- 4ਜੀ ਐੱਲ. ਟੀ. ਈ ਕੁਨੈੱਕਟੀਵਿਟੀ ਫੀਚਰ।
- ਡਾਇਮੇਂਸ਼ਨ 155.6x79.8x7.4 ਮਿਲੀਮੀਟਰ
- ਭਾਰ 149 ਗਰਾਮ।
ਹੌਂਡਾ ਨੇ ਲਾਂਚ ਕੀਤੀ BSIV ਇੰਜਣ ਦੇ ਨਾਲ ਨਵੀਂ Aviator
NEXT STORY