ਜਲੰਧਰ-ਜੇਕਰ ਤੁਸੀਂ ਆਪਣੇ ਘਰ ਨੂੰ ਵਾਈ-ਫਾਈ ਨਾਲ ਕਵਰ ਕਰਨਾ ਚਾਹੁੰਦੇ ਹੋ ਪਰ ਤੁਸੀਂ ਈਰੋ ਵਾਈ-ਫਾਈ ਸਿਸਟਮ ਨੂੰ ਨਹੀਂ ਖਰੀਦ ਸਕਦੇ ਤਾਂ ਤੁਹਾਡੇ ਲਈ ਇਕ ਅਲਟਨੇਟਿਵ ਸਿਸਟਮ ਦਿੱਤਾ ਗਿਆ ਹੈ। ਜੀ ਹਾਂ ਲਿਉਮਾ ਵਾਈ-ਫਾਈ ਸਿਸਟਮ ਨੂੰ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਲਿਉਮਾ ਨੂੰ ਤਿੰਨ ਯੁਨਿਟਸ ਨਾਲ ਸੈੱਟ ਕਰਨ ਦੀ ਕੀਮਤ 400 ਡਾਲਰ ਜਾਂ ਇਕ ਸਿੰਗਲ ਯੂਨਿਟ ਲਈ 150 ਡਾਲਰ ਦੱਸੀ ਗਈ ਹੈ। ਜੇਕਰ ਇਸ ਦੀ ਤੁਲਨਾ ਈਰੋ ਨਾਲ ਕੀਤੀ ਜਾਵੇ ਤਾਂ ਇਰੋ ਦੀ ਤਿੰਨ ਯੁਨਿਟਸ ਲਈ ਕੀਮਤ 500 ਡਾਲਰ ਅਤੇ ਇਕ ਯੁਨਿਟ ਲਈ 200 ਡਾਲਰ ਹੈ।
ਈਰੋ ਸਿਸਟਮ ਦੀ ਤਰ੍ਹਾਂ ਹੀ ਲਿਉਮਾ ਵੀ ਇਕ ਵਾਈ-ਫਾਈ ਸਿਸਟਮ ਹੈ ਜਿਸ 'ਚ ਮਲੀਟਪਲ ਯੂਨਿਟਸ ਸ਼ਾਮਿਲ ਹਨ, ਜਿਸ ਦੀ ਸ਼ੁਰੂਆਤ ਤਿੰਨ ਯੂਨਿਟਸ ਦੇ ਪੈਕ ਨਾਲ ਕੀਤੀ ਗਈ ਹੈ। ਇਹ ਯੁਨਿਟਸ ਆਟੋਮੈਟਿਕਲੀ ਇਕ ਦੂਜੇ ਨਾਲ ਨੈੱਟਵਰਕ ਕੇਬਲ ਦੁਆਰਾ ਜਾਂ ਵਾਇਰਲੈੱਸਲੀ ਤਰੀਕੇ ਨਾਲ ਕੁਨੈਕਟ ਹੋ ਜਾਂਦੇ ਹਨ। ਯੂਜ਼ਰਜ਼ ਵਾਈ-ਫਾਈ ਕਵਰੇਜ ਲਈ ਇਸ ਨੂੰ ਆਸਾਨੀ ਨਾਲ ਘਰ 'ਚ ਕਿਸੇ ਵੀ ਜਗ੍ਹਾ ਰੱਖ ਸਕਦੇ ਹਨ। ਇਕ ਰਿਪੋਰਟ ਅਨੁਸਾਰ ਲਿਉਮਾ 'ਚ ਈਰੋ ਨਾਲੋਂ ਜ਼ਿਆਦਾ ਫੀਚਰਸ ਦਿੱਤੇ ਗਏ ਹਨ ਜਿਨ੍ਹਾਂ 'ਚ ਅਮੇਜ਼ਨ ਈਕੋ ਨਾਲ ਕੰਮ ਕਰਨ ਅਤੇ ਯੂਜ਼ਰਜ਼ ਵੱਲੋਂ ਘਰ ਦੇ ਨੈੱਟਵਰਕ ਨੂੰ ਵਾਇਸ ਕਮਾਂਡ ਦੁਆਰਾ ਕੰਟਰੋਲ ਕਰਨਾ ਸ਼ਾਮਿਲ ਹੈ।
ਇਹ ਐਪ ਅਤੇ ਵਿਅਰੇਬਲ ਐਕਸੈਸਰੀ "ਪੋਕੇਮੋਨ" ਗੇਮ ਨੂੰ ਬਣਾਏਗੀ ਹੋਰ ਵੀ ਮਜ਼ੇਦਾਰ
NEXT STORY