ਜਲੰਧਰ - ਐਪਲ 7 ਸਿਤੰਬਰ ਨੂੰ ਇਕ ਈਵੈਂਟ ਆਯੋਜਿਤ ਕਰਨ ਜਾ ਰਹੀ ਹੈ ਜਿਸ 'ਚ ਕੰਪਨੀ ਨਵੇਂ ਆਈਫੋਨ 7 ਨੂੰ ਲਾਂਚ ਕਰੇਗੀ। ਇਸ ਦੇ ਨਾਲ ਹੀ ਉਮੀਦ ਕੀਤੀ ਗਈ ਹੈ ਕਿ ਕੰਪਨੀ ਇਸ ਈਵੈਂਟ 'ਚ ਨਵੀਂ MacBook Air 2016 ਨੂੰ ਵੀ ਲਾਂਚ ਕਰੇਗੀ।
MacBook Air 2016 ਨੂੰ 13 ਇੰਚ ਸਕ੍ਰੀਨ ਅਤੇ 15 ਇੰਚ ਸਕ੍ਰੀਨ ਸਾਇਜ਼ ਦੀ ਆਪਸ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ। ਕੁੱਝ ਅਫਵਾਹਾਂ ਦੀ ਭਵਿੱਖਵਾਣੀ ਹੈ ਕਿ ਇਨਾਂ 'ਚ TouchID ਫਿੰਗਰਪ੍ਰਿੰਟ ਰਿਕਗਨਿਸ਼ਨ, ਨਵੀਂ ਬੈਟਰੀ, ਨਵਾਂ ਕੂਲਿੰਗ ਸਿਸਟਮ, ਇੰਟੈੱਲ ਸਕਾਈਲਾਰਕ ਪ੍ਰੋਸੈਸਰਸ ਅਤੇ USB-C ਪੋਰਟ ਦੇਖਣ ਨੂੰ ਮਿਲੇਗਾ।
ਤੁਹਾਡੇ ਗਾਣੇ ਸੁਣਨ ਦੀ ਆਦਤ 'ਤੇ ਆਧਾਰਿਤ ਹੋਵੇਗਾ iOS10 ਦਾ ਇਹ ਫੀਚਰ
NEXT STORY