ਨਵੀਂ ਦਿੱਲੀ— ਅਗਲੇ ਮਹੀਨੇ ਯਾਨੀ ਜੁਲਾਈ ਤੋਂ ਮਹਿੰਦਰਾ ਐਂਡ ਮਹਿੰਦਰਾ ਦੀਆਂ ਕਾਰਾਂ 36,000 ਰੁਪਏ ਤਕ ਮਹਿੰਗੀਆਂ ਹੋ ਜਾਣਗੀਆਂ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਨਵੀਂ ਕੀਮਤਾਂ 1 ਜੁਲਾਈ ਤੋਂ ਲਾਗੂ ਹੋਣਗੀਆਂ। ਕੱਚੇ ਮਾਲ ਦੀ ਕੀਮਤ ਵਧਣ ਤੇ ਨਵੇਂ ਸੁਰੱਖਿਆ ਫੀਚਰਸ ਕਾਰਨ ਕਾਰ ਦੀਆਂ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹੌਂਡਾ ਵੀ ਆਪਣੀਆਂ ਕਾਰਾਂ ਮਹਿੰਗੀਆਂ ਕਰਨ ਦੀ ਤਿਆਰੀ 'ਚ ਹੈ। ਹੌਂਡਾ ਕਾਰਸ ਇੰਡੀਆ ਜੁਲਾਈ ਤੋਂ ਆਪਣੀਆਂ ਕਾਰਾਂ ਦੇ ਰੇਟ 1.2 ਫੀਸਦੀ ਤਕ ਵਧਾ ਸਕਦੀ ਹੈ। ਹਾਲਾਂਕਿ ਮੌਜੂਦਾ ਮਹੀਨੇ (ਜੂਨ) 'ਚ ਦੇਸ਼ ਦੀ ਕਈ ਵੱਡੀ ਕਾਰ ਕੰਪਨੀਆਂ ਵੱਡਾ ਡਿਸਕਾਊਂਟ ਦੇ ਰਹੀਆਂ ਹਨ। ਹੌਂਡਾ ਦੀਆਂ ਕਾਰਾਂ 'ਤੇ 1.15 ਲੱਖ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਜੇਕਰ ਤੁਹਾਡਾ ਵੀ ਇਰਾਦਾ ਹੌਂਡਾ ਕਾਰ ਖਰੀਦਣ ਦਾ ਹੈ ਇਸ ਬਿਲਕੁਲ ਸਹੀਂ ਸਮਾਂ ਹੈ।
ਮਾਰੂਤੀ ਦੀ ਪਾਪੁਲਰ ਕਾਮਪੈਕਟ ਸੇਡਾਨ ਕਾਰ ਅੱਜ ਤੋਂ ਇੰਨੇ ਰੁਪਏ ਹੋਈ ਮਹਿੰਗੀ
NEXT STORY