ਜਲੰਧਰ- ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ. ਐੱਮ.) ਦੇ ਜੀਪ ਦੀ ਕੀਮਤ 1960 'ਚ ਸਿਰਫ 12,421 ਰੁਪਏ ਸੀ। ਹੁਣ ਕੰਪਨੀ ਦਾ ਟਾਏ ਵਰਜਨ ਵੀ ਇਸ ਤੋਂ ਮਹਿੰਗਾ ਹੈ। ਇਹ ਗੱਲ ਆਪ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਵੀਟ ਦੇ ਰਾਹੀ ਕਹੀ ਹੈ। ਕੰਪਨੀ ਨੇ ਆਪਣੀ ਜਮਦਾਰ ਐੱਸ. ਯੂ. ਬੀ. ਥਾਰ ਦਾ ਟਾਏ ਵਰਜਨ ਕੱਢਿਆ ਹੈ। ਇਸ ਦੀ ਕੀਮਤ 17,900 ਰੁਪਏ ਹੈ। ਟਾਏ ਵਰਜਨ ਬਿਲਕੁਲ ਥਾਰ ਵਰਗਾ ਹੀ ਦਿਖਾਈ ਦਿੰਦਾ ਹੈ। ਥਾਰ ਆਫ-ਰੇਡਿੰਗ ਲਈ ਨੌਜਵਾਨਾਂ ਦੀ ਪਹਿਲੀ ਪਸੰਦ ਹੈ।
ਟਾਏ ਵਰਜਨ ਦੇ ਫੀਚਰਸ -
1. ਇਸ 'ਚ ਸੀਟ ਬੈਲਟ, ਬ੍ਰੇਕ ਅਤੇ ਐਕਸੀਲਰੇਟਰ ਪੈਨ, ਫਰੰਟ-ਬੈਕ ਗਿਅਰ ਆਦਿ ਸਬ ਕੁਝ ਮੌਜੂਦ ਹੈ।
2. ਇੰਨਾ ਹੀ ਨਹੀਂ, ਇਸ 'ਚ ਯੂ. ਐੱਸ. ਬੀ. ਰੇਡੀਓ ਵੀ ਮੌਜੂਦ ਹੈ।
3. ਬੱਚਿਆਂ ਦੀ ਸੁਰੱਖਿਆ ਦਾ ਵੀ ਇਸ 'ਚ ਖਾਸ ਧਿਆਨ ਰੱਖਿਆ ਗਿਆ ਹੈ।
4. ਇਸ 'ਚ ਬੱਚਿਆਂ ਦੇ ਕੰਟਰੋਲ ਦੇ ਨਾਲ-ਨਾਲ, ਮਾਤਾ-ਪਿਤਾ ਲਈ ਰਿਮੋਟ ਕੰਟਰੋਲ ਤਿਆਰ ਕੀਤਾ ਗਿਆ ਹੈ।
5. ਇਸ ਦੀ ਮਦਦ ਨਾਲ ਕੋਈ ਵੱਡਾ ਵੀ ਗੱਡੀ ਨੂੰ ਕੰਟਰੋਲ ਕਰ ਸਕਦਾ ਹੈ।
6. ਇਸ ਗੱਡੀ ਦੀ ਟਾਪ ਸਪੀਡ 4 ਕਿਮੀ/ਘੰਟਾ ਹੈ।
7. ਇਕ ਵਾਰ ਫੁੱਲ ਚਾਰਜ ਕਰਨ 'ਤੇ 1-1.5 ਘੰਟੇ ਤੱਕ ਇਹ ਗੱਡੀ ਚੱਲ ਸਕਦੀ ਹੈ।
8. ਇਸ ਗੱਡੀ ਲਈ 2-ਪਿਨ ਵਾਲ ਚਾਰਜਰ ਕਰਨ ਲਈ 10-12 ਘੰਟੇ ਲੱਗਦੇ ਹਨ।
9. ਥਾਰ 3-7 ਸਾਲ ਦੇ ਬੱਚਿਆਂ ਲਈ ਹੈ।
ਭਾਰਤ 'ਚ ਲਾਂਚ ਹੋਈ ਹਾਰਲੇ ਡੇਵਿਡਸਨ ਦੀ ਦਮਦਾਰ ਬਾਈਕ Street Rod 750
NEXT STORY