ਆਟੋ ਡੈਸਕ– ਮਹਿੰਦਰਾ ਨੇ ਆਖ਼ਿਰਕਾਰ ਆਪਣੀ ਨਵੀਂ 2020 ਥਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 9.80 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਿਆਇਆ ਗਿਆ ਹੈ। ਉਥੇ ਹੀ ਇਸ ਦੇ ਟਾਪ ਮਾਡਲ ਦੀ ਕੀਮਤ 12.95 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। 2020 ਮਹਿੰਦਰਾ ਥਾਰ ’ਚ ਢੇਰਾਂ ਫੀਚਰਜ਼, ਬਿਹਤਰੀਨ ਡਿਜ਼ਾਇਨ ਅਤੇ ਕਈ ਨਵੇਂ ਉਪਕਰਣ ਵੇਖਣ ਨੂੰ ਮਿਲੇ ਹਨ। ਲਾਂਚਿੰਗ ਦੇ ਨਾਲ ਹੀ ਕੰਪਨੀ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਡਿਲਿਵਰੀ 1 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਮਿਲਣਗੇ ਦੋ ਟ੍ਰਿਮ ਆਪਸ਼ਨ
ਨਵੀਂ ਥਾਰ ਦੋ ਟ੍ਰਿਮ ਆਪਸ਼ਨ (AX ਅਤੇ LX) ’ਚ ਕੰਪਨੀ ਲੈ ਕੇ ਆਈ ਹੈ। ਇਸ ਦੇ AX ਮਾਡਲ ’ਚ ਮੈਨੁਅਲ ਗਿਅਰਬਾਕਸ ਦਿੱਤਾ ਗਿਆ ਹੈ ਅਤੇ ਇਸ ਨੂੰ ਪੈਟਰੋਲ ਤੇ ਡੀਜ਼ ਦੋਵਾਂ ਇੰਜਣਾਂ ’ਚ ਉਤਾਰਿਆਂ ਗਿਆ ਹੈ, ਉਥੇ ਹੀ LX ਸੀਰੀਜ਼ ਦੇ ਆਟੋਮੈਟਿਕ ਗਿਅਰਬਾਕਸ ਵਾਲੇ ਮਾਡਲ ਨੂੰ ਪੈਟਰੋਲ ਇੰਜਣ ਨਾਲ ਅਤੇ ਡੀਜ਼ਲ ਮਾਡਲ ਨੂੰ ਮੈਨੁਅਲ ਗਿਅਰਬਾਕਸ ਨਾਲ ਲਿਆਇਆ ਗਿਆ ਹੈ। ਭਾਰਤ ’ਚ ਮਹਿੰਦਰਾ ਥਾਰ 4 ਸੀਟਰ ਅਤੇ 6 ਸੀਟਰ ਲੇਆਊਟ ਆਪਸ਼ਨ ਨਾਲ ਲਾਂਚ ਕੀਤੀ ਗਈ ਹੈ।
ਡਿਜ਼ਾਇਨ ’ਚ ਕੀਤਾ ਗਿਆ ਬਦਲਾਅ
ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਨੂੰ ਕਾਫੀ ਹੱਦ ਤਕ ਪੁਰਾਣੇ ਮਾਡਲ ਵਰਗਾ ਹੀ ਰੱਖਿਆ ਗਿਆ ਹੈ ਪਰ ਇਸ ਦੇ ਸਾਹਮਣੇ ਵਾਲੇ ਹਿੱਸੇ ’ਚ ਇਸ ਵਾਰ ਨਵੀਂ ਗਰਿੱਲ ਵੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਫਰੰਟ ’ਚ ਐੱਲ.ਈ.ਡੀ. ਹੈੱਡਲਾਈਟ, LED DRL's ਅਤੇ ਰੀਅਰ ਵਾਲੇ ਹਿੱਸੇ ’ਚ ਐੱਲ.ਈ.ਡੀ. ਟੇਲ ਲਾਈਟਾਂ ਲਗਾਈਆਂ ਗਈਆਂ ਹਨ।
ਪੂਰੀ ਤਰ੍ਹਾਂ ਭਾਰਤ ’ਚ ਬਣੀ ਹੈ ਇਹ ਕਾਰ
2020 ਮਹਿੰਦਰਾ ਥਾਰ ਨੂੰ ਆਤਮ-ਨਿਰਭਰ ਭਾਰਤ ਤਹਿਤ ਪੂਰੀ ਤਰ੍ਹਾਂ ਭਾਰਤ ’ਚ ਹੀ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ ਹੈ। ਇਸ ਦੇ ਪੈਟਰੋਲ ਮਾਡਲ ’ਚ 2.0 ਲੀਟਰ ਪੈਟਰੋਲ ਇੰਜਣ ਅਤੇ ਡੀਜ਼ਲ ਮਾਡਲ ’ਚ 2.2 ਲੀਟਰ ਡੀਜ਼ਲ ਇੰਜਣ ਲਗਾਇਆ ਗਿਆ ਹੈ।
ਪਾਵਰ ਦੀ ਗੱਲ ਕਰੀਏ ਤਾਂ ਇਸ ਦਾ ਨਵਾਂ 2.0 ਲੀਟਰ ਪੈਟਰੋਲ ਇੰਜਣ 150 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ, ਉਥੇ ਹੀ 2.2 ਲੀਟਰ ਡੀਜ਼ਲ ਇੰਜਣ 130 ਬੀ.ਐੱਚ.ਪੀ. ਦੀ ਪਾਵਰ ਅਤੇ 350 ਨਿਊਟਰ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਨਵਾਂ 6 ਸਪੀਡ ਮੈਨੁਅਲ ਅਤੇ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ।
ਸ਼ਾਨਦਾਰ ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਨਵਾਂ ਰੂਫ ’ਤੇ ਲੱਗਾ ਸਪੀਕਰ ਅਤੇ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਆਨ-ਰੋਡ ਅਤੇ ਆਫ-ਰੋਡ ਦੀ ਰੀਅਲ ਟਾਈਮ ਸਥਿਤੀ ਵਿਖਾਉਂਦਾ ਹੈ। ਇਸ ਤੋਂ ਇਲਾਵਾ ਫਿਕਸਡ ਸਾਫਟ ਟਾਪ, ਡਿਊਲ ਏਅਰਬੈਗ, ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਅਸਿਸਟ ਫੀਚਰ ਸਟੈਂਡਰਡ ਰੂਪ ਨਾਲ ਮਿਲੇ ਹਨ।
ਜਲਦ ਆ ਰਿਹੈ Jio ਦਾ 4,000 ਰੁਪਏ ਵਾਲਾ 4G ਸਮਾਰਟਫੋਨ, ਲੀਕ ਹੋਏ ਫੀਚਰਜ਼
NEXT STORY