ਜਲੰਧਰ- ਫੇਸਬੁੱਕ ਪਲੇਟਫਾਰਮ 'ਤੇ ਸ਼ੇਅਰ ਕੀਤੀਆਂ ਜਾਣ ਵਾਲੀਆਂ ਖਬਰਾਂ 'ਚੋਂ ਕਿੰਨੀਆਂ ਖਬਰਾਂ ਦੀ ਜ਼ਿੰਮੇਵਾਰੀ ਫੇਸਬੁੱਕ ਨੂੰ ਲੈਣੀ ਚਾਹੀਦੀ ਹੈ, ਇਸ ਗੱਲ 'ਤੇ ਸਾਲ ਭਰ ਚਰਚਾ ਚੱਲਦੀ ਰਹੀ। ਫੇਸਬੁੱਕ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਕਿ ਉਨ੍ਹਾਂ ਦੀ ਸਾਈਟ ਖਬਰਾਂ ਬਣਾਉਣ ਦਾ ਬਿਜ਼ਨੈੱਸ ਨਹੀਂ ਕਰਦੀ ਹੈ। ਯੂਜ਼ਰਸ ਜਿਸ ਬਾਰੇ ਗੱਲ ਕਰਦੇ ਹਨ, ਇਹ ਸਾਈਟ ਉਹੀ ਰਿਫਲੈੱਕਟ ਕਰਦੀ ਹੈ। ਸ਼ੁੱਕਰਵਾਰ ਨੂੰ ਫੇਸਬੁਕ ਨੇ ਦੱਸਿਆ ਕਿ ਉਹ ਝੂਠੀਆਂ ਖਬਰਾਂ ਫੈਲਾਉਣ ਤੋਂ ਰੋਕਣ ਲਈ ਕੁਝ ਸਟੈੱਪਸ ਫਾਅਲੋ ਕਰੇਗਾ।
ਅਮਰੀਕੀ ਚੋਣਾਂ ਦੌਰਾਨ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡਾਨਲਡ ਟਰੰਪ ਦੇ ਪੱਖ ਵਾਲੀਆਂ ਝੂਠੀਆਂ ਖਬਰਾਂ ਨੂੰ ਫੈਲਾਉਣ ਦਾ ਦੋਸ਼ ਫੇਸਬੁੱਕ 'ਤੇ ਲਗਾਇਆ ਸੀ। ਉਦੋਂ ਤੋਂ ਹੀ ਫੇਸਬੁੱਕ ਨੂੰ ਇਸ ਲਈ ਨਿੰਦਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਜ਼ੁਕਰਬਰਗ ਨੇ ਝੂਠੀਆਂ ਖਬਰਾਂ ਦੇ ਵਾਇਰਲ ਹੋਣ ਨੂੰ ਲੈ ਕੇ ਤਕਨੀਕੀ ਹੱਲ ਲੱਭਣ ਦਾ ਫੈਸਲਾ ਲਿਆ ਹੈ।
ਆਪਣੀ ਪੋਸਟ 'ਤੇ ਜ਼ੁਕਰਬਰਗ ਨੇ ਲਿਖਿਆ ਕਿ ਅਸੀਂ ਗਲਤ ਖਬਰ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਝੂਠੀਆਂ ਖਬਰਾਂ ਫੇਸਬੁੱਕ ਕੰਟੈਂਟ ਦਾ ਛੋਟਾ ਜਿਹਾ ਪਾਰਟ ਹਨ ਅਤੇ ਉਹ ਇਸ ਦੀ ਤਕਨੀਕ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਜਾ ਰਹੇ ਹਾਂ ਜੋ ਯੂਜ਼ਰ ਦੀ ਝੂਠੀਆਂ ਖਬਰਾਂ ਨੂੰ ਹੈਂਡਲ ਕਰਨ 'ਚ ਮਦਦ ਕਰੇਗੀ। ਅਗਲਾ ਸਟੈੱਪ ਦੱਸਦੇ ਹੋਏ ਮਾਰਕ ਨੇ ਕਿਹਾ ਕਿ ਇਸ ਨਵੀਂ ਤਕਨੀਕ ਨਾਲ ਯੂਜ਼ਰ ਵੀ ਫੇਕ ਨਿਊਜ਼ ਨੂੰ ਰਿਪੋਰਟ ਕਰ ਸਕਣਗੇ ਅਤੇ ਇਸ ਨੂੰ ਸ਼ੇਅਰ ਕਰਨ ਵਾਲੇ ਯੂਜ਼ਰਸ ਨੂੰ ਵਾਰਨਿੰਗ ਦੇ ਸਕਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਇਸ ਸਮੱਸਿਆ 'ਤੇ ਲੰਬੇ ਸਮੇਂ ਤੋਂ ਕੰਮ ਕਰਦੇ ਆਏ ਹਾਂ, ਅਸੀਂ ਕੁਝ ਸਫਲਤਾ ਵੀ ਹਾਸਲ ਕਰ ਲਈ ਹੈ ਪਰ ਹੁਣ ਵੀ ਬਹੁਤ ਕੰਮ ਕਰਨਾ ਬਾਕੀ ਹੈ।
ਧਰਤੀ ਦੀ ਮਿੱਟੀ 'ਚ ਸੋਚ ਤੋਂ ਕਿਤੇ ਪਹਿਲੇ ਪੈਦਾ ਹੋਇਆ ਜੀਵਨ
NEXT STORY