ਜਲੰਧਰ- ਪ੍ਰਿਥਵੀ ਦੀ ਮਿੱਟੀ 'ਚ ਜੀਵਨ ਤਿੰਨ ਅਰਬ ਸਾਲ ਪਹਿਲਾਂ ਤੋਂ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ। ਇਹ ਜਾਣਕਾਰੀ ਆਸਟ੍ਰੇਲੀਆ ਦੇ ਪ੍ਰਾਚੀਨ ਭੂ-ਭਾਗਾਂ 'ਚ ਸੂਖਮ ਜੀਵਾਸ਼ਮਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੇ ਦਿੱਤੀ ਹੈ। ਖੋਜਕਾਰਾਂ ਨੇ ਕਿਹਾ ਕਿ ਇਹ ਸੂਖਮ ਜੀਵਾਸ਼ਮ ਸੰਭਾਵੀ ਪੂਰੇ ਜੀਵਾਂ ਦਾ ਪ੍ਰਤੀਨਿਧ ਕਰਦੇ ਹਨ। ਆਸਟਰੇਲੀਆ 'ਚ ਤਿੰਨ ਅਰਬ ਸਾਲ ਪੁਰਾਣੀਆਂ ਚੱਟਾਨਾਂ ਨੂੰ ਲੰਬੇ ਸਮੇਂ ਤੋਂ ਸਮੁੰਦਰੀ ਚੱਟਾਨ ਮੰਨਿਆ ਜਾਂਦਾ ਸੀ। ਅਮਰੀਕਾ ਦੇ ਓਰੇਗਨ ਯੂਨੀਵਰਸਿਟੀ ਦੇ ਗ੍ਰੇਗਰੀ ਰੇਟਲੈਕ ਨੇ ਕਿਹਾ ਕਿ ਇਨ੍ਹਾਂ ਚੱਟਾਨਾਂ ਦੇ ਧੂੜ ਭਰੇ ਲਵਣ ਖਣਿਜ ਦਾ ਨੇੜੇ ਤੋਂ ਅਧਿਐਨ ਕਰਨ 'ਤੇ ਪਾਇਆ ਗਿਆ ਹੈ ਕਿ ਉਨ੍ਹਾਂ ਨੂੰ ਜ਼ਮੀਨ 'ਤੇ ਵਾਸ਼ਵੀਕਰਨ ਦਾ ਸ਼ਿਕਾਰ ਹੋਣਾ ਪਿਆ ਹੈ। ਰੇਟਲੈਕ ਨੇ ਕਿਹਾ ਕਿ ਪ੍ਰਿਥਵੀ 'ਤੇ ਪੁਰਾਣੇ ਕਾਲ 'ਚ ਮਿੱਟੀ ਦੇ ਅੰਦਰ ਜੀਵਨ ਸਿਰਫ ਮੌਜੂਦ ਹੀ ਨਹੀਂ ਸੀ ਬਲਿਕ ਪਨਪ ਵੀ ਰਿਹਾ ਸੀ। ਸੌਰ ਮੰਡਲ ਦਾ ਨਿਰਮਾਣ ਅਤੇ ਧਰਤੀ ਦੀ ਉਤਪਤੀ ਕਰੀਬ 4.6 ਅਰਬ ਸਾਲ ਪਹਿਲਾਂ ਹੋਈ, ਜਿਸ ਦਾ ਅਰਥ ਹੈ ਕਿ ਜੀਵ ਕਰੀਬ ਤਿੰਨ ਅਰਬ ਸਾਲ ਪਹਿਲਾਂ ਮੌਜੂਦ ਰਹੇ ਹੋਣਗੇ।
ਟਾਟਾ ਜੈਸਟ 'ਤੇ ਕੀਤਾ ਗਿਆ ਕ੍ਰੈਸ਼ ਟੈਸਟ-ਰਿਪੋਰਟ
NEXT STORY