ਆਟੋ ਡੈਸਕ—ਮਾਰੂਤੀ 800 ਕਾਰ ਦੀ ਗੱਲ ਕਰੀਏ ਤਾਂ ਇਸ ਨੂੰ ਕੌਣ ਨਹੀਂ ਜਾਣਦਾ। ਇਹ ਕਾਰ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਦਾ ਉਤਪਾਦਨ ਵੀ ਬੰਦ ਹੋ ਗਿਆ ਹੈ ਪਰ ਅੱਜ ਵੀ ਲੋਕ ਇਸ ਕਾਰ ਦੀ ਵਰਤੋਂ ਕਰਦੇ ਹਨ। ਚੰਡੀਗੜ੍ਹ ਦੇ ਇਕ ਮਾਰੂਤੀ 800 ਦੇ ਮਾਲਕ ਨੇ ਆਪਣੀ ਕਾਰ ਨੂੰ ਮਾਡੀਫਾਈਡ ਕਰਵਾਇਆ ਹੈ, ਜਿਸ ਨਾਲ ਇਹ ਕਾਰ ਸ਼ਹਿਰ 'ਚ ਆਕਰਸ਼ਕ ਦਾ ਕੇਂਦਰ ਬਣੀ ਹੋਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਰੂਤੀ 800 ਕਾਰ ਨੂੰ ਉਨ੍ਹਾਂ ਨੇ ਸਪੋਰਟਸ ਕਾਰ 'ਚ ਬਦਲ ਦਿੱਤਾ ਹੈ ਅਤੇ ਇਸ ਦੀ ਛੱਤ ਨੂੰ ਕਨਵਰਟੀਬਲ ਬਣਾਇਆ ਹੈ।

ਇਸ ਮਾਡੀਫਾਈ ਮਾਰੂਤੀ 800 ਦੀਆਂ ਪਿਛਲੀਆਂ ਦੋ ਸੀਟਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਕਾਰ ਦੇ ਫਰੰਟ ਵਾਲਾ ਢਾਂਚਾ ਮਾਰੂਤੀ 800 ਦਾ ਹੀ ਹੈ ਪਰ ਪਿਛਲੇ ਢਾਂਚੇ ਨੂੰ ਕਿਸੇ ਹੋਰ ਕਾਰ ਤੋਂ ਲਿਆ ਗਿਆ ਹੈ, ਜੋ ਕਿ ਸ਼ਾਇਦ ਕਿਸੇ ਸੇਡਾਨ ਕਾਰ ਦਾ ਹੀ ਲੱਗ ਰਿਹਾ ਹੈ।

ਕਾਰ ਦੀਆਂ ਤਸਵੀਰਾਂ 'ਚ ਤੁਸੀਂ ਦੇਖ ਸਕੋਗੇ ਕਿ ਇਸ ਨੂੰ ਚਮਕਦਾਰ ਲਾਲ ਰੰਗ 'ਚ ਪੇਂਟ ਕੀਤਾ ਗਿਆ ਅਤੇ ਇਸ ਦੇ ਫਰੰਟ ਬੰਪਰ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਨਵੀਂ ਸਪੋਰਟੀ ਲੁੱਕ ਦਿੱਤੀ ਗਈ ਹੈ। ਕਾਰ ਦੀ ਫਿਨਿਸ਼ਿੰਗ ਬਹੁਤ ਵਧੀਆ ਨਹੀਂ ਹੈ ਪਰ ਜੇਕਰ ਇਹ ਕਾਰ ਤੁਹਾਡੇ ਸਾਹਮਣੇ ਤੋਂ ਗੁਜਰੇ ਤਾਂ ਇਕ ਵਾਰ ਤੁਸੀਂ ਇਸ ਨੂੰ ਮੁੜ ਕੇ ਜ਼ਰੂਰ ਦੇਖੋਗੇ।

ਮਾਡੀਫਾਈ ਮਾਰੂਤੀ 800 'ਚ ਓਰੀਜ਼ਨਲ ਹੈਡਲਾਈਟ ਨੂੰ ਹਟਾ ਕੇ 6 ਪ੍ਰੋਜੈਕਟ ਹੈਡਲੈਂਪਸ ਲਗਾਏ ਗਏ ਹੈ। ਇਸ ਤੋਂ ਇਲਾਵਾ ਇਸ 'ਚ ਨਵੇਂ ਅਲਾਏ ਵ੍ਹੀਲ ਅਤੇ ਵੱਡੇ ਟਾਇਰ ਲੱਗੇ ਹਨ ਜੋ ਕਿ ਇਸ ਦੀ ਲੁੱਕ ਨੂੰ ਹੋਰ ਵੀ ਨਿਖਾਰਦੇ ਹਨ। ਕਾਰ ਦੇ ਮਾਲਕ ਨੇ ਦੱਸਿਆ ਕਿ ਇਸ ਨੂੰ ਮਾਡੀਫਾਈ ਕਰਵਾਉਣ ਦਾ ਪੂਰਾ ਖਰਚ 2.5 ਲੱਖ ਰੁਪਏ ਆਇਆ ਹੈ।
ਸਮਾਰਟਫੋਨ ਕੰਪਨੀਆਂ ਨੂੰ ਯੂਜ਼ਰਸ ਦੀ ਮੰਗ, ਇਕ ਵਾਰ ਫਿਰ ਤੋਂ ਲਿਆਏ ਜਾਣ ਰਿਮੂਵੇਬਲ ਬੈਟਰੀ ਵਾਲੇ ਫੋਨਸ
NEXT STORY