ਗੈਜੇਟ ਡੈਸਕ—ਇਕ ਸਮਾਂ ਸੀ ਜਦ ਸਮਾਰਟਫੋਨ ਨੂੰ ਖੋਲ ਕੇ ਅਸੀਂ ਘਰਾਂ 'ਚ ਹੀ ਬੈਟਰੀ ਬਦਲ ਲੈਂਦੇ ਸੀ। ਅਜਿਹੇ 'ਚ ਫੋਨ ਦੇ ਪੁਰਾਣੇ ਹੋਣ 'ਤੇ ਨਵੀਂ ਬੈਟਰੀ ਉਸ 'ਚ ਦੋਬਾਰਾ ਉਸ 'ਚ ਜਾਨ ਪਾ ਦਿੰਦੀ ਸੀ ਪਰ ਹੁਣ ਘਰਾਂ 'ਚ ਫੋਨ ਦੀ ਬੈਟਰੀ ਕੱਢਣਾ ਮੁਸ਼ਕਲ ਹੈ। ਕਾਫੀ ਯੂਜ਼ਰਸ ਦੀ ਮੰਗ ਹੈ ਕਿ ਹੁਣ ਵੀ ਫੋਨ 'ਚ ਰਿਮੂਵੇਬਲ ਬੈਟਰੀ ਹੀ ਦਿੱਤੀ ਜਾਵੇ।
ਸਾਲ 2015 'ਚ ਸੈਮਸੰਗ ਨੇ ਗਲੈਕਸੀ ਐੱਸ6 ਨੂੰ ਗਲਾਸ ਯੂਨੀਬਾਡੀ ਡਿਜ਼ਾਈਨ ਨਾਲ ਬਾਜ਼ਾਰ 'ਚ ਪੇਸ਼ ਕੀਤਾ। ਇਸ ਦੇ ਸਫਲ ਹੋਣ ਤੋਂ ਬਾਅਦ ਬਾਕੀ ਦੀਆਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਨੇ ਇਸ ਟ੍ਰੈਂਡ ਨੂੰ ਫਾਲੋਅ ਕੀਤਾ। ਗਲੈਕਸੀ ਐੱਸ6 ਦੀ ਬੈਟਰੀ ਨਹੀਂ ਕੱਢੀ ਜਾ ਸਕਦੀ ਸੀ ਅਤੇ ਇਸ ਤੋਂ ਬਾਅਦ ਸੈਮਸੰਗ ਅਤੇ ਹੋਰ ਕੰਪਨੀਆਂ ਦੇ ਸਾਰੇ ਫਲੈਗਸ਼ਿਪ ਨਾਨ-ਰਿਮੂਵੇਬਲ ਬੈਟਰੀ ਨਾਲ ਆਉਣ ਲੱਗੇ।
ਰਿਮੂਵੇਬਲ ਬੈਟਰੀ ਦੇ ਹਨ ਕਈ ਫਾਇਦੇ
ਯੂਜ਼ਰਸ ਨੂੰ ਮੌਜੂਦਾ ਸਮਾਰਟਫੋਨ ਡਿਜ਼ਾਈਨ ਤੋਂ ਕੋਈ ਸ਼ਿਕਾਇਤ ਨਹੀਂ ਹੈ ਪਰ ਰਿਮੂਵੇਬਲ ਬੈਟਰੀ ਵਾਲਾ ਫੋਨ ਹੋਣ ਨਾਲ ਆਪਣੇ ਕੁਝ ਫਾਇਦੇ ਸਨ। ਲੋਕ ਇਕ ਬੈਟਰੀ ਨੂੰ ਫੁੱਲ ਚਾਰਜ ਕੀਤ ਗਈ ਦੂਜਾ ਬੈਟਰੀ ਨਾਲ ਬਦਲ ਲੈਂਦੇ ਸਨ, ਜਿਸ ਨਾਲ ਵੱਡੇ ਪਾਵਰਬੈਂਕ ਨੂੰ ਨਾਲ ਰੱਖਣ ਦੀ ਜ਼ਰੂਰਤੀ ਨਹੀਂ ਪੈਂਦੀ ਸੀ। ਇਸ ਤੋਂ ਇਲਾਵਾ ਕਦੇ ਡਿਵਾਈਸ ਹੈਂਗ ਹੋ ਜਾਵੇ ਤਾਂ ਬੈਟਰੀ ਕੱਢ ਕੇ ਉਸ ਨੂੰ ਫਿਰ ਤੋਂ ਆਨ ਕਰਨ 'ਤੇ ਕੰਮ ਚੱਲ ਜਾਂਦਾ ਸੀ।
ਹਾਲ ਹੀ 'ਚ ਐਂਡ੍ਰਾਇਡ ਸਕਿਓਰਟੀ ਵੱਲੋਂ ਪੋਲ ਕੀਤਾ ਗਿਆ, ਜਿਸ 'ਚ ਹਜ਼ਾਰਾ ਯੂਜ਼ਰਸ ਨੇ ਵੋਟ ਕੀਤੀ। ਇਨ੍ਹਾਂ 'ਚੋਂ ਕਰੀਬ 27 ਫੀਸਦੀ ਯੂਜ਼ਰਸ ਨੇ ਕਿਹਾ ਕਿ ਉਹ ਸਾਰੇ ਡਿਵਾਈਸਸ 'ਚ ਰਿਮੂਵੇਬਲ ਬੈਟਰੀ ਚਾਹੁੰਦੇ ਹਨ ਪਰ ਕੰਪਨੀਆਂ ਲੋਕਾਂ ਦੀ ਮੰਗ 'ਤੇ ਧਿਆਨ ਨਹੀਂ ਦੇ ਰਹੀਆਂ ਹਨ।
ਸੈਮਸੰਗ ਤੇ ਹੁਵਾਵੇਈ ਨੂੰ ਟੱਕਰ ਦੇਣ ਲਈ ਸ਼ਾਓਮੀ ਲਾਂਚ ਕਰੇਗੀ ਸਸਤਾ ਫੋਲਡੇਬਲ ਸਮਾਰਟਫੋਨ
NEXT STORY