ਜਲੰਧਰ— ਮਾਰੂਤੀ ਸੁਜ਼ੂਕੀ ਦੀਆਂ ਸਭ ਤੋਂ ਲੋਕਪ੍ਰਿਅ ਕਾਰਾਂ 'ਚੋਂ ਇਕ ਬਲੈਨੋ ਆਰ.ਐੱਸ. ਮਾਡਲ ਲਾਂਚ ਹੋਣ ਤੋਂ ਪਹਿਲਾਂ ਇਕ ਵਾਰ ਫਿਰ ਸਾਹਮਣੇ ਆਇਆ ਹੈ। ਇਸ ਕਾਰ ਦੀ ਤਸਵੀਰ ਟੈਸਟਿੰਗ ਦੌਰਾਨ ਕੈਮਰੇ 'ਚ ਕੈਦ ਹੋਈ ਹੈ। ਮਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਇਸ ਸਾਲ ਤਿਉਹਾਰੀ ਸੀਜ਼ਨ ਮਤਲਬ ਦਿਵਾਲੀ ਦੇ ਆਸਪਾਸ ਲਾਂਚ ਕਰ ਸਕ ਦੀ ਹੈ।
ਤੁਹਾਨੂੰ ਦੱਸ ਦਈਏ ਕਿ ਬਲੈਨੋ ਆਰ.ਐੱਸ. ਨੇ 2016 ਦਿੱਲੀ ਆਟੋ ਐਕਸਪੋ 'ਚ ਡੈਬਿਊ ਕੀਤਾ ਸੀ ਜੋ ਕਿ ਫਰਵਰੀ 'ਚ ਗ੍ਰੇਟਰ ਨੋਇਡਾ 'ਚ ਆਯੋਜਿਤ ਹੋਇਆ ਸੀ। ਬਲੈਨੋ ਆਰ.ਐੱਸ. 'ਚ ਜੇਕਰ ਬਦਲਾਅ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਬਦਲਾਅ ਹੈ ਇੰਜਣ।
ਇਹ ਕਾਰ ਹੁਣ 1.0 ਲੀਟਰ ਇੰਜਣ ਦੇ ਨਾਲ ਵੀ ਉਪਲੱਬਧ ਹੋਵੇਗੀ. ਹਾਲਾਂਕਿ, ਇਸ ਵਿਚ ਟਰਬੋਚਰਾਜਰ ਲੱਗਾ ਹੋਵੇਗਾ ਅਤੇ ਇਸ ਦੀ ਮਦਦ ਨਾਲ ਇਹ ਬਲੈਨੋ ਆਰ.ਐੱਸ. ਕਾਰ 110 ਬੀ.ਐੱਚ.ਬੀ. ਦੀ ਤਾਕਤ ਅਤੇ 170 ਨਿਊਟਨ ਮੀਟਰ ਦਾ ਮੈਕਿਸਮਮ ਟਾਰਕ ਜਨਰੇਨ ਕਰਨ 'ਚ ਸਮਰੱਥ ਹੋਵੇਗੀ।
ਇਨ੍ਹਾਂ ਸਪਾਈਡਰ ਤਸਵੀਰਾਂ ਨੂੰ ਢੱਕਿਆ ਨਹੀਂ ਗਿਆ ਸੀ ਕਿਉਂਕਿ ਕੰਪਨੀ ਨੇ ਬਲੈਨੋ ਦੇ ਬੇਸਿਕ ਮਾਡਲ ਦੇ ਮੁਕਾਬਲੇ ਇਸ ਦੇ ਡਿਜ਼ਾਇਨ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਹੈ। ਜੋ ਕੁਝ ਮੁਖ ਬਦਲਾਅ ਕੀਤੇ ਗਏ ਹਨ ਉਨ੍ਹਾਂ 'ਚ ਇਸੇ ਰੀ-ਡਿਜ਼ਾਇਨ ਹੈੱਡਲੈਂਪਸ, ਰੀ-ਡਿਜ਼ਾਇਨ ਫਰੰਟ ਬੰਪਰ, ਅਲਾਏ ਵ੍ਹੀਲਸ ਅਤੇ ਆਰ.ਐੱਸ. ਬੈਜ ਆਦਿ ਸ਼ਾਮਲ ਹਨ.
ਕਾਰ ਦੇ ਇੰਟੀਰੀਅਰ ਨੂੰ ਬਲੈਕ ਥੀਮ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਦੀਆਂ ਸਪੋਰਟ ਸੀਟਾਂ, ਫਲੈਟ ਬਾਟਮ ਸਟੀਅਰਿੰਗ ਵ੍ਹੀਲ ਅਤੇ ਐਪਲ ਕਾਰ ਪਲੇਅ ਨੂੰ ਸਪੋਰਟ ਕਰਦਾ ਟਚਸਕ੍ਰੀਨ ਇੰਫੋਟਨਮੈਂਟ ਸਿਸਟਮ ਇਸ ਨੂੰ ਸਪੈਸ਼ਲ ਬਣਾਉਂਦਾ ਹੈ।
ਕ੍ਰੈਡਿਟ ਅਤੇ ਡੈਬਿਟ ਕਾਰਡ ਨੂੰ ਕਰੇਗਾ ਰਿਪਲੇਸ ਇਹ ਵਰਚੁਅਲ ਕਾਰਡ
NEXT STORY