ਜਲੰਧਰ-ਮਾਰੂਤੀ-ਸੁਜ਼ੂਕੀ ਕੁੱਝ ਸਾਲਾਂ 'ਚ ਬਰੇਜ਼ਾ ਤੋਂ ਬਾਅਦ ਹੁਣ ਐੱਸ. ਯੂ. ਵੀ. ਦੀ ਲਾਈਨ ਲਾਉਣ ਦੀ ਤਿਆਰੀ 'ਚ ਹੈ। ਕੰਪਨੀ ਦੇਸ਼ ਦੀ ਯਾਤਰੀ ਵਾਹਨ ਉਦਯੋਗ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰ 'ਚ ਵਿਟਾਰਾ ਬਰੇਜ਼ਾ ਦੀ ਸਫਲਤਾ ਤੋਂ ਬੇਹੱਦ ਉਤਸ਼ਾਹਿਤ ਹੈ। ਕਾਰ ਕੰਪਨੀ ਇਕ ਵੱਡੀ ਐੱਸ. ਯੂ. ਵੀ. ਤਿਆਰ ਕਰ ਰਹੀ ਹੈ, ਜੋ ਕੰਪੈਕਟ ਵਿਟਾਰਾ ਬਰੇਜ਼ਾ ਤੋਂ ਉੱਪਰ ਦਾ ਮਾਡਲ ਹੋਵੇਗਾ ।
ਇਹ ਗੱਡੀ ਟਾਟਾ ਹੈਕਸਾ ਅਤੇ ਮਹਿੰਦਰਾ ਐਕਸ. ਯੂ. ਵੀ. 500 ਦੀ ਤਰਜ਼ 'ਤੇ ਹੋਵੇਗੀ। ਇਹ ਗੱਡੀ ਸੁਜ਼ੂਕੀ ਦੇ 5ਵੀਂ ਪੀੜ੍ਹੀ ਸੀ ਪਲੇਟਫਾਰਮ 'ਤੇ ਤਿਆਰ ਕੀਤੀ ਜਾ ਰਹੀ ਹੈ ਅਤੇ 2020 'ਚ ਮਾਰਕੀਟ 'ਚ ਉਤਾਰੀ ਜਾ ਸਕਦੀ ਹੈ। ਕੰਪਨੀ ਵਿਟਾਰਾ ਬਰੇਜ਼ਾ ਤੋਂ ਹੇਠਾਂ ਪੁਜ਼ੀਸ਼ਨਿੰਗ ਲਈ ਇਕ ਛੋਟੀ ਐੱਸ. ਯੂ. ਵੀ. ਵੀ ਲਿਆਉਣ ਲਈ ਸਟੱਡੀ ਕਰ ਰਹੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕੇਨਿਚੀ ਆਉਕਾਵਾ ਨੇ ਪ੍ਰੋਡਕਟਸ ਦੀਆਂ ਯੋਜਨਾਵਾਂ ਬਾਰੇ ਕਿਹਾ ਕਿ ਇਸ ਤਰ੍ਹਾਂ ਦੇ ਸੈਗਮੈਂਟਸ 'ਚ ਕੁੱਝ ਮੌਕੇ ਦਿਸ ਰਹੇ ਹਨ । ਸਾਨੂੰ ਇਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਸਟੱਡੀ ਕਰਨੀ ਹੋਵੇਗੀ। ਅਸੀਂ ਅਜੇ ਤੱਕ ਕੋਈ ਫਾਈਨਲ ਫੈਸਲਾ ਨਹੀਂ ਕੀਤਾ ਹੈ। ਭਾਰਤੀ ਖਪਤਕਾਰ ਤੇਜ਼ੀ ਨਾਲ ਯੂਟਿਲਟੀ ਵ੍ਹੀਕਲਸ ਵੱਲ ਝੁਕ ਰਹੇ ਹਾਂ। ਇਸ ਵਜ੍ਹਾ ਨਾਲ ਆਟੋਮੇਕਰਸ ਲਈ ਇਹ ਅਹਿਮ ਸੈਗਮੈਂਟ ਬਣ ਗਿਆ ਹੈ। ਯੂਟਿਲਟੀ ਵ੍ਹੀਕਲਸ ਦੀ ਵਿਕਰੀ 31 ਮਾਰਚ ਨੂੰ ਖਤਮ ਹੋਏ ਵਿੱਤ ਸਾਲ 'ਚ ਕਰੀਬ 30 ਫ਼ੀਸਦੀ ਵਧ ਕੇ 7,61,997 ਯੂਨਿਟਸ 'ਤੇ ਪਹੁੰਚ ਗਈ। ਇਸ ਤਰ੍ਹਾਂ ਇਸ ਨੇ ਪੈਸੰਜਰ ਕਾਰ ਸੈਗਮੈਂਟ ਨੂੰ ਵੱਡੇ ਮਾਰਜਨ ਨਾਲ ਪਛਾੜ ਦਿੱਤਾ ਹੈ। ਕਾਰਾਂ ਦੀ ਸੇਲਸ 4 ਫ਼ੀਸਦੀ ਤੋਂ ਵੀ ਘੱਟ ਰਹੀ ਹੈ।
1,95,741 ਯੂਨਿਟਸ ਦੀ ਵਿਕਰੀ ਨਾਲ ਮਾਰੂਤੀ ਨੇ ਐਂਟਰੀ ਯੂ. ਵੀ. ਸਪੇਸ 'ਚ 38 ਫ਼ੀਸਦੀ ਹਿੱਸੇਦਾਰੀ ਹਾਸਲ ਕਰ ਲਈ ਹੈ। ਇਸ ਸੈਗਮੈਂਟ 'ਚ 4400 ਮਿ. ਮੀ. ਜਾਂ ਉਸ ਤੋਂ ਘੱਟ ਲੰਬਾਈ ਅਤੇ 15 ਲੱਖ ਰੁਪਏ ਤੋਂ ਘੱਟ ਮੁੱਲ ਵਾਲੀਆਂ ਗੱਡੀਆਂ ਆਉਂਦੀਆਂ ਹਨ । ਯੂਟਿਲਟੀ ਵ੍ਹੀਕਲ ਮਾਰਕੀਟ 'ਚ ਇਨ੍ਹਾਂ ਦੀ ਹਿੱਸੇਦਾਰੀ ਦੋ-ਤਿਹਾਈ ਦੇ ਕਰੀਬ ਹੈ। ਵਿਟਾਰਾ ਬਰੇਜ਼ਾ ਦੀ ਵਿਕਰੀ ਕਰੀਬੀ ਕੰਪੀਟੀਟਰ ਫੋਰਡ ਈਕੋਸਪੋਰਟ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਰਹੀ ਹੈ।
ਹਾਲਾਂਕਿ, ਕੰਪਨੀ ਦੀ ਇਸ ਦੇ ਅਗਲੇ ਸੈਗਮੈਂਟਸ 'ਚ ਕੋਈ ਹਾਜ਼ਰੀ ਨਹੀਂ ਹੈ। ਬਰੇਜ਼ਾ ਦੇ ਉੱਪਰ ਦੇ ਸੈਗਮੈਂਟਸ ਦਾ ਵਾਲਿਊਮ ਪਿਛਲੇ ਸਾਲ ਕਰੀਬ 15 ਫ਼ੀਸਦੀ ਵਧਿਆ । ਮਾਰੂਤੀ ਅਤੇ ਜਾਪਾਨੀ ਪੈਰੇਂਟ ਕੰਪਨੀ ਸੁਜ਼ੂਕੀ ਲਈ ਇਸ ਸੈਗਮੈਂਟਸ ਨੂੰ ਨਜ਼ਰ-ਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਸੁਜ਼ੂਕੀ ਲਈ ਭਾਰਤ ਪੈਸੇ ਛਾਪਣ ਦੀ ਮਸ਼ੀਨ ਵਾਂਗ ਹੈ।
2018 'ਚ Google ਆਪਣੇ ਕ੍ਰੋਮ ਬਰਾਊਜ਼ਰ 'ਚ ਐਂਡ ਕਰੇਗਾ ਐਂਡ ਬਲਾਕਰ
NEXT STORY