ਜਲੰਧਰ- ਕਾਲ ਡਰਾਪ ਨੂੰ ਲੈ ਕੇ ਸਰਕਾਰ ਦੀ ਗੰਭੀਰਤਾ ਦੇ ਬਾਵਜੂਦ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ (ਟਰਾਈ) ਦੀ ਰਿਪੋਰਟ ਮੁਤਾਬਕ ਜੁਲਾਈ-ਸਤੰਬਰ 2016 ਦੌਰਾਨ ਏਅਰਸੈੱਲ ਦੇ ਨੈੱਟਵਰਕ 'ਤੇ ਸਭ ਤੋਂ ਜ਼ਿਆਦਾ ਕਾਲ ਡਰਾਪ ਦਰਜ ਕੀਤੀਆਂ ਗਈਆਂ ਹਨ। ਏਅਰਸੈੱਲ ਦੇ 22 'ਚੋਂ 12 ਦੂਰਸੰਚਾਰ ਸਰਕਲਾਂ 'ਚ ਰੁੱਝੇ ਹੋਏ ਸਮੇਂ 'ਚ ਕਾਲ ਡਰਾਪ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਕਾਲ ਡਰਾਪ ਦੀ ਸਭ ਤੋਂ ਉੱਚੀ 19.05 ਫੀਸਦੀ ਦੀ ਦਰ ਅਸਮ 'ਚ ਦੇਖੀ ਗਈ। ਟਰਾਈ ਦੀ ਇਸ ਰਿਪੋਰਟ ਮੁਤਾਬਕ ਆਮ ਅਤੇ ਭਾਰੀ ਟਰੈਫਿਕ ਦੌਰਾਨ ਏਅਰਸੈੱਲ ਦੇ ਨੈੱਟਵਰਕ 'ਤੇ ਸਭ ਤੋਂ ਜ਼ਿਆਦਾ ਕਾਲ ਡਰਾਪ ਦਰਜ ਕੀਤੀਆਂ ਗਈਆਂ ਹਨ।
ਇਸ ਰਿਪੋਰਟ ਮੁਤਾਬਕ ਰੁੱਝੇ ਹੋਏ ਸਮੇਂ 'ਚ ਅਸਮ, ਬਿਹਾਰ, ਜੰਮੂ-ਕਸ਼ਮੀਰ ਅਤੇ ਪੂਰਬੀ ਉੱਤਰ ਦੇ ਦੂਰਸੰਚਾਰ ਸਰਕਲ 'ਚ ਏਅਰਸੈੱਲ ਦੇ ਨੈੱਟਵਰਕ 'ਤੇ ਕਾਲ ਡਰਾਪ ਦੀ ਸ਼ਿਕਾਇਤ ਤੈਅ ਮਾਨਦੰਡ ਤੋਂ ਜ਼ਿਆਦਾ ਰਹੀ। ਟਰਾਈ ਦੇ ਮਾਨਦੰਡਾਂ ਅਨੁਸਾਰ, ਕਿਸੇ ਵੀ ਦੂਰਸੰਚਾਰ ਨੈੱਟਵਰਕ 'ਤੇ ਗੈਰ ਵਿਅਸਤ ਸਮੇਂ 'ਚ ਇਕ ਮਹੀਨੇ 'ਚ ਦੋ ਫੀਸਦੀ ਤੋਂ ਜ਼ਿਆਦਾ ਕਾਲਸ ਖੁਦ ਨਹੀਂ ਕੱਟਣੀ ਚਾਹੀਦੀ, ਉਥੇ ਹੀ ਵਿਅਸਤ ਸਮੇਂ 'ਚ ਇਹ ਤਿੰਨ ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਜਾਣਕਾਰੀ ਮੁਤਾਬਕ ਟੈਲੀਕਾਮ ਕੰਪਨੀਆਂ ਦੇ 2ਜੀ ਅਤੇ 3ਜੀ ਨੈੱਟਵਰਕ ਦੋਵਾਂ ਦਾ ਪ੍ਰੀਖਣ ਕਰਦਾ ਹੈ। ਕਾਲ ਡਰਾਪ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਇਕ ਇੰਟੀਗ੍ਰੇਟਿਡ ਵਾਇਸ ਰਿਸਪਾਂਸ ਸਿਸਟਮ (ਆਈ.ਵੀ.ਆਰ.ਐੱਸ.) ਲਾਂਚ ਕਰ ਦਿੱਤਾ ਸੀ। ਇਹ ਦਿੱਲੀ ਅਤੇ ਮੁੰਬਈ ਸਮੇਤ ਕਈ ਸਥਾਨਾਂ 'ਤੇ ਲਾਂਚ ਕੀਤਾ ਗਿਆ ਤਾਂ ਜੋ ਕਾਲ ਇਕਵਟੀ 'ਤੇ ਸਬਸਕ੍ਰਾਈਬਰਸ ਦੀ ਸਿੱਧੀ ਪ੍ਰਤੀਕਿਰਿਆ ਪ੍ਰਾਪਤ ਕੀਤੀ ਜਾ ਸਕੇ। ਲੋਕਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਸਿੱਧੇ ਆਪਰੇਟਰਜ਼ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਸਮੱਸਿਆ ਵਾਲੇ ਖੇਤਰਾਂ 'ਚ ਸੁਧਾਰਾਤਮਕ ਕਦਮ ਚੁੱਕੇ ਜਾਣ ਅਤੇ ਕਾਲ ਡਰਾਪ ਦੇ ਮੁੱਦੇ ਦਾ ਹੱਲ ਕੀਤਾ ਜਾ ਸਕੇ।
ਪਲੇ ਸਟੋਰ 'ਤੇ ਕਈ ਨਾਵਾਂ ਨਾਲ ਉਪਲੱਬਧ ਹੋਈ BHIM ਐਪ, ਲੋਕ ਪਰੇਸ਼ਾਨ
NEXT STORY