ਗੈਜੇਟ ਡੈਸਕ - WhatsApp ਨੇ ਆਪਣੇ ਐਂਡਰਾਇਡ ਬੀਟਾ ਵਰਜਨ ਵਿੱਚ ਇੱਕ ਨਵਾਂ ਫੀਚਰ ਟੈਸਟ ਕਰਨਾ ਸ਼ੁਰੂ ਕੀਤਾ ਹੈ, ਜੋ ਯੂਜ਼ਰਜ਼ ਨੂੰ ਆਪਣੇ ਸਟੇਟਸ ਅਪਡੇਟਸ ‘ਤੇ ਹੋਰ ਵੱਧ ਕੰਟਰੋਲ ਦੇਵੇਗਾ। ਹੁਣ ਯੂਜ਼ਰ ਨਿਰਧਾਰਤ ਕਰ ਸਕਣਗੇ ਕਿ ਉਨ੍ਹਾਂ ਦਾ ਸਟੇਟਸ ਕੌਣ-ਕੌਣ ਰੀਸ਼ੇਅਰ ਕਰ ਸਕਦਾ ਹੈ। ਇਹ ਫੀਚਰ WhatsApp Beta for Android ਦੇ ਵਰਜਨ 2.25.27.5 ਵਿੱਚ ਵੇਖਣ ਨੂੰ ਮਿਲਿਆ ਹੈ।
ਰੀਸ਼ੇਅਰਿੰਗ ‘ਤੇ ਹੋਵੇਗਾ ਕੰਟਰੋਲ
ਨਵੇਂ ਫੀਚਰ ਤਹਿਤ, ਯੂਜ਼ਰ “Allow Sharing” ਨਾਮਕ ਟੌਗਲ ਨੂੰ ਮੈਨੁਅਲੀ ਤੌਰ ‘ਤੇ ਆਨ ਕਰਕੇ ਆਪਣੇ ਸਟੇਟਸ ਨੂੰ ਰੀਸ਼ੇਅਰ ਕਰਨ ਦੀ ਇਜਾਜ਼ਤ ਦੇ ਸਕਦੇ ਹਨ। ਇਹ ਫੀਚਰ ਡਿਫੌਲਟ ਤੌਰ ‘ਤੇ ਬੰਦ ਰਹੇਗਾ, ਜਿਸਦਾ ਮਤਲਬ ਹੈ ਕਿ ਤੁਸੀਂ ਜਦ ਤੱਕ ਚਾਹੋ, ਤੁਹਾਡਾ ਸਟੇਟਸ ਕਿਸੇ ਹੋਰ ਵੱਲੋਂ ਅੱਗੇ ਨਹੀਂ ਭੇਜਿਆ ਜਾ ਸਕੇਗਾ।
ਕੌਣ ਕਰ ਸਕੇਗਾ ਰੀਸ਼ੇਅਰ
ਯੂਜ਼ਰਜ਼ ਨੂੰ ਇਹ ਚੋਣ ਵੀ ਮਿਲੇਗੀ ਕਿ ਉਨ੍ਹਾਂ ਦਾ ਸਟੇਟਸ ਕੌਣ ਦੇਖ ਸਕਦਾ ਹੈ ਅਤੇ ਕੌਣ ਰੀਸ਼ੇਅਰ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਸਟੇਟਸ ਨੂੰ ਸਿਰਫ਼ ਕੁਝ ਚੁਣਿੰਦਾ Contacts ਨਾਲ ਸਾਂਝਾ ਕਰਦੇ ਹੋ, ਤਾਂ ਰੀਸ਼ੇਅਰ ਕਰਨ ਦਾ ਹੱਕ ਵੀ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗਾ।
ਰੀਸ਼ੇਅਰ ਸਟੇਟਸ ‘ਚ ਹੋਵੇਗਾ ਲੇਬਲ ਅਤੇ ਨੋਟਿਫਿਕੇਸ਼ਨ
ਜਦੋਂ ਤੁਹਾਡਾ ਸਟੇਟਸ ਰੀਸ਼ੇਅਰ ਕੀਤਾ ਜਾਵੇਗਾ, ਤਾਂ ਸਕ੍ਰੀਨ ਦੇ ਉੱਪਰ ਇੱਕ ਲੇਬਲ ਆਵੇਗਾ, ਜਿਸ ਨਾਲ ਪਤਾ ਲੱਗੇਗਾ ਕਿ ਇਹ ਰੀਸ਼ੇਅਰ ਕੀਤਾ ਗਿਆ ਕਨਟੈਂਟ ਹੈ। ਨਾਲ ਹੀ, ਤੁਹਾਨੂੰ ਨੋਟਿਫਿਕੇਸ਼ਨ ਮਿਲੇਗਾ ਕਿ ਤੁਹਾਡਾ ਸਟੇਟਸ ਕਿਸੇ ਹੋਰ ਨੇ ਅੱਗੇ ਭੇਜਿਆ ਹੈ। ਹਾਲਾਂਕਿ, ਜਿਸ ਯੂਜ਼ਰ ਨੇ ਰੀਸ਼ੇਅਰ ਕੀਤਾ ਹੈ, ਉਸਦੀ ਪਰਸਨਲ ਜਾਣਕਾਰੀ ਦੂਜੇ ਨੂੰ ਨਹੀਂ ਦਿਖਾਈ ਜਾਵੇਗੀ।
ਪ੍ਰਾਈਵੇਸੀ ‘ਚ ਹੋਵੇਗਾ ਇਜ਼ਾਫਾ
ਇਹ ਨਵਾਂ ਫੀਚਰ ਯੂਜ਼ਰਜ਼ ਨੂੰ ਆਪਣੇ ਸਟੇਟਸ ਉੱਤੇ ਵਧੇਰੇ ਗੋਪਨੀਯਤਾ ਅਤੇ ਕੰਟਰੋਲ ਦਿੰਦਾ ਹੈ। ਹੁਣ ਤੁਸੀਂ ਇਹ ਫੈਸਲਾ ਕਰ ਸਕਦੇ ਹੋ ਕਿ ਤੁਹਾਡਾ ਸਟੇਟਸ ਕਿਸ ਤਰ੍ਹਾਂ ਅਤੇ ਕੌਣ ਸਾਂਝਾ ਕਰੇ, ਜਿਸ ਨਾਲ ਤੁਹਾਡੀ ਨਿੱਜੀ ਜਾਣਕਾਰੀ ਹੋਰ ਵਧੇਰੇ ਸੁਰੱਖਿਅਤ ਰਹੇਗੀ।
Skoda ਨੇ ਆਪਣੀ ਐਕਸਕਲੂਸਿਵ ਲੀਜੈਂਡਰੀ ਗਲੋਬਲ ਆਈਕਾਨ-ਸਕੋਡਾ ਆਕਟਾਵੀਆ RS ਨਾਲ ਕੀਤੀ ਵਾਪਸੀ
NEXT STORY