xਜਲੰਧਰ-ਹਾਲ ਹੀ 'ਚ ਮੇਜ਼ੂ ਨੇ ਆਪਣੇ ਪ੍ਰੋ 7 ਅਤੇ ਮੇਜ਼ੂ ਪ੍ਰੋ7 ਪਲੱਸ ਸਮਾਰਟਫੋਨਜ਼ ਨੂੰ ਸਕੈਂਡਰੀ ਡਿਸਪਲੇ ਨਾਲ ਪੇਸ਼ ਕੀਤਾ ਹੈ ਅਤੇ ਇਹ ਸਮਾਰਟਫੋਨਜ਼ ਹੁਣ ਤੱਕ ਸੇਲ ਲਈ ਉਪਲੱਬਧ ਨਹੀਂ ਹੋਏ ਹਨ। ਹੁਣ ਇਕ ਹੋਰ ਸਮਾਰਟਫੋਨ ਡਿਸਪਲੇ ਨਾਲ ਇੰਟਰਨੈੱਟ 'ਤੇ ਦੇਖਿਆ ਗਿਆ ਹੈ, ਜੋ Meizu X2 ਸਮਾਰਟਫੋਨ ਸਰਕੂਲਰ ਸੈਕੰਡਰੀ ਡਿਸਪਲੇਅ ਨਾਲ ਲੀਕ ਹੋਇਆ ਹੈ। ਇਹ ਕੰਪਨੀ ਵੱਲੋਂ ਅਜਿਹੀ ਡਿਸਪਲੇਅ ਨਾਲ ਆਉਣ ਵਾਲਾ ਦੂਜਾ ਸਮਾਰਟਫੋਨ ਹੋਣ ਵਾਲਾ ਹੈ।
ਇਨ੍ਹਾਂ ਲੀਕ ਹੋਇਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਫੋਨ 'ਚ ਇਕ ਸਰਕੂਲਰ ਸੈਕੰਡਰੀ ਡਿਸਪਲੇ ਦਿੱਤੀ ਗਈ ਹੈ ਅਤੇ ਇਹ ਡਿਸਪਲੇ ਪਿਛਲੇ ਹਾਲ ਹੀ 'ਚ ਲਾਂਚ ਕੀਤੇ ਗਏ Meizu Pro 7 ਸੀਰੀਜ਼ 'ਚ ਮੌਜ਼ੂਦ ਡਿਸਪਲੇ ਨਾਲੋਂ ਕਾਫੀ ਵੱਖਰੀ ਹੈ। ਹਾਲਾਂਕਿ ਇਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਕੁਝ ਜਿਆਦਾ ਕੰਮ ਨਹੀਂ ਆਉਣ ਵਾਲੀ ਹੈ, ਇਸ ਨੂੰ ਸਿਰਫ ਟਾਇਮ ਅਤੇ ਬੈਟਰੀ ਦੀ ਸਥਿਤੀ ਲਈ ਵਰਤਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਸ ਲੀਕ 'ਚ ਕੁਝ ਸਮਾਰਟਫੋਨ ਦੇ ਸਪੈਕਸ ਵੀ ਸਾਹਮਣੇ ਆਏ ਹਨ। ਫੋਨ 'ਚ ਇਕ ਸਿੰਗਲ ਰਿਅਰ ਕੈਮਰਾ ਦਿੱਤਾ ਗਿਆ ਹੈ, ਹਾਲਾਂਕਿ ਫ੍ਰੰਟ ਕੈਮਰੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੈਮਰੇ ਤੋਂ ਇਲਾਵਾ ਸਮਾਰਟਫੋਨ ਬਾਰੇ ਜਿਆਦਾ ਕੁਝ ਸਾਹਮਣੇ ਨਹੀਂ ਆਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਸਮਾਰਟਫੋਨ ਨੂੰ ਲੈ ਕੇ ਕੁਝ ਜਰੂਰ ਸਾਹਮਣੇ ਆਉਣ ਵਾਲਾ ਹੈ।

Meizu Pro 7 ਅਤੇ Meizu Pro 7 Plus ਸਮਾਰਟਫੋਨਜ਼ ਦੇ ਸਪੈਸੀਫਿਕੇਸ਼ਨ
Meizu Pro 7 ਅਤੇ Meizu Pro 7 Plus ਸਮਾਰਟਫੋਨਜ਼ ਦੇ ਸਪੈਕਸ ਦੀ ਗੱਲ ਕਰੀਏ ਤਾਂ Meizu Pro 7 ਸਮਾਰਟਫੋਨ 'ਚ 5.2 ਇੰਚ ਦੀ Super AMOLED ਡਿਸਪਲੇ ਮੌਜ਼ੂਦ ਹੈ ਨਾਲ ਹੀ Meizu Pro 7 Plus ਸਮਾਰਟਫੋਨ 'ਚ 5.7 ਇੰਚ ਡਿਸਪਲੇ ਮਿਲ ਰਹੀਂ ਹੈ। ਇਸ ਤੋਂ ਇਲਾਵਾ ਫੋਨ 'ਚ ਮੌਜ਼ੂਦ ਸਕੈਂਡਰੀ ਡਿਸਪਲੇ ਵੀ Super AMOLED ਹੈ। ਇਸ ਨਾਲ ਫੋਨ 'ਚ ਮੀਡੀਆਟੇਕ Helio X25 ਅਤੇ X30 ਪ੍ਰੋਸੈਸਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੋਨ ਦੇ ਦੋ ਮਾਡਲ ਬਾਜ਼ਾਰ 'ਚ ਪੇਸ਼ ਕੀਤੇ ਗਏ ਹਨ ਤਾਂ ਕੁਝ ਉਲਝਣ ਤਾਂ ਜ਼ਰੂਰ ਰਹਿ ਸਕਦੀ ਹੈ, ਤਾਂ ਤੁਹਾਨੂੰ ਇਹ ਦੱਸ ਦਿੱਤਾ ਜਾਂਦਾ ਹੈ ਕਿ Meizu Pro 7 ਸਮਾਰਟਫੋਨ 'ਚ 4GB ਰੈਮ ਨਾਲ 64GB ਦੀ eMMC 5.1 ਸਟੋਰੇਜ ਮਿਲ ਰਹੀਂ ਹੈ ਅਤੇ ਇਹ Helio X25 ਪ੍ਰੋਸੈਸਰ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਨੂੰ ਹੋਰ ਮਾਡਲ 'ਚ ਵੀ ਪੇਸ਼ ਕੀਤਾ ਗਿਆ ਹੈ, ਜੋ 4GB ਰੈਮ ਅਤੇ 128GB ਸਟੋਰੇਜ ਨਾਲ ਆਵੇਗਾ ਅਤੇ ਇਸ 'ਚ ਤੁਹਾਨੂੰ Helio X30 ਪ੍ਰੋਸੈਸਰ ਦਿੱਤਾ ਗਿਆ ਹੈ। Meizu Pro 7 Plus ਸਮਾਰਟਫੋਨ 'ਚ ਤੁਹਾਨੂੰ ਇਕ 6GB ਰੈਮ ਨਾਲ 64GB ਜਾਂ 128GB ਦੀ UFA 2.1 ਸਟੋਰੇਜ ਮਿਲ ਰਹੀਂ ਹੈ ਅਤੇ ਇਨ੍ਹਾਂ ਦੋਵਾਂ ਹੀ ਵਰਜਨਾਂ 'ਚ Helio X30 ਪ੍ਰੋਸੈਸਰ ਦਿੱਤਾ ਗਿਆ ਹੈ।
ਸਾਹ ਤੋਂ ਬੀਮਾਰੀ ਦਾ ਪਤਾ ਲਗਾਵੇਗਾ ਦੁਨੀਆ ਦਾ ਸਭ ਤੋਂ ਛੋਟਾ ਸੈਂਸਰ
NEXT STORY