ਨਵੀਂ ਦਿੱਲੀ- ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਿਡੀਜ਼ ਬੈਂਜ਼ ਇੰਡੀਆ ਨੇ ਆਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਪੋਟਰਸ ਯੂਟੀਲਿਟੀ ਵਾਹਨ (ਐੱਸ. ਯੂ. ਵੀ.) ਜੀ. ਐੱਲ. ਈ. ਦਾ ਪੈਟਰੋਲ ਮਾਡਲ ਜੀ. ਐੱਲ. ਈ. 400-4 ਮੈਟਿਕ ਲਾਂਚ ਕੀਤਾ ਹੈ, ਜਿਸਦੀ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 74.9 ਲੱਖ ਰੁਪਏ ਹੈ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਲੈਂਡ ਫੋਲਗਰ ਨੇ ਇਸ ਨੂੰ ਪੇਸ਼ ਕਰਦਿਆਂ ਕਿਹਾ, ''2996 ਸੀ. ਸੀ. ਵੀ. 6 ਪੈਟਰੋਲ ਇੰਜਣ ਵਾਲਾ ਇਹ ਐੱਸ. ਯੂ. ਵੀ. 1,600 ਤੋਂ 4,000 ਆਰ. ਪੀ. ਐੱਮ. 'ਤੇ 480 ਨਿਊਟਨ ਮੀਟਰ (ਐੱਨ. ਐੱਮ.) ਟਾਰਕ ਦੇਣ 'ਚ ਸਮਰੱਥ ਹੈ। ਇਸ 'ਚ 7-ਸਪੀਡ ਟਰਾਨਿਕ ਪਲੱਸ ਟਰਾਂਸਮਿਸ਼ਨ ਹਨ ਅਤੇ ਇਸ ਦੀ ਵੱਧ ਤੋਂ ਵੱਧ ਰਫ਼ਤਾਰ 247 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ 'ਚ 93 ਲਿਟਰ ਦੀ ਈਂਧਨ ਟੈਂਕੀ ਹੈ, ਜਿਸ 'ਚ 12 ਲਿਟਰ ਤੇਲ ਰਿਜ਼ਰਵ ਰਹਿੰਦਾ ਹੈ। ਇਸ ਦੇ ਨਾਲ ਹੀ ਕੰਪਨੀ ਦੀ ਕੋਸ਼ਿਸ਼ ਸਤੰਬਰ ਤੱਕ ਭਾਰਤ 'ਚ ਆਪਣੇ ਸਾਰੇ ਮਾਡਲਾਂ 'ਚ ਪੈਟਰੋਲ ਮਾਡਲ ਦਾ ਬਦਲ ਦੇਣ ਦੀ ਹੈ।
EOS 5D Mark IV : ਬਿਲਟ ਇਨ ਵਾਈ-ਫਾਈ ਅਤੇ 4K ਵੀਡੀਓ ਰਿਕਾਰਡਿੰਗ ਦੀ ਸਮਰਥਾ
NEXT STORY