ਨਵੀਂ ਦਿੱਲੀ (ਭਾਸ਼ਾ)- ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਨੂੰ ਚਲਾਉਣ ਵਾਲੀ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਮੈਟਾ ਨੇ ਭਾਰਤ ਵਿਚ ਮੋਬਾਇਲ ਐਪਸ ਲਈ 699 ਰੁਪਏ ਪ੍ਰਤੀ ਮਹੀਨਾ ਦੀ ਵੈਰੀਫਾਈਡ ਸੇਵਾ ਸ਼ੁਰੂ ਕੀਤੀ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਪ੍ਰਮਾਣਿਤ ਖਾਤੇ ਲਈ ਮਹੀਨਾਵਾਰ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਹਾਰਟ ਅਟੈਕ ਦੀ ਸੰਭਾਵਨਾ ਇਸ ਦਿਨ ਸਭ ਤੋਂ ਵੱਧ
ਮੈਟਾ ਵੈਰੀਫਾਈਡ ਸੇਵਾ ਭਾਰਤ ਵਿਚ ਇੰਸਟਾਗ੍ਰਾਮ ਜਾਂ ਫੇਸਬੁੱਕ ’ਤੇ ਖਰੀਦ ਲਈ ਉਪਲਬਧ ਹੈ। ਲੋਕ ਆਈ.ਓ.ਐੱਸ. ਅਤੇ ਐਂਡਰਾਇਡ ’ਤੇ 699 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਇਹ ਸੇਵਾ ਖਰੀਦ ਸਕਦੇ ਹਨ। ਕੁਝ ਮਹੀਨਿਆਂ ਵਿਚ ਕੰਪਨੀ 599 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵੈੱਬ ਐਡੀਸ਼ਨ ਦਾ ਬਦਲ ਵੀ ਪੇਸ਼ ਕਰੇਗੀ। ਵੈਰੀਫਾਈਡ ਅਕਾਊਂਟ ਦੀ ਸੇਵਾ ਦਾ ਲਾਭ ਲੈਣ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾਵਾਂ ਨੂੰ ਆਪਣੇ (ਫੇਸਬੁੱਕ ਜਾਂ ਇੰਸਟਾਗ੍ਰਾਮ) ਖਾਤੇ ਨੂੰ ਕਿਸੇ ਸਰਕਾਰੀ ਪਛਾਣ ਪੱਤਰ ਨਾਲ ਤਸਦੀਕ ਕਰਨਾ ਪਵੇਗਾ। ਮੈਟਾ ਨੇ ਕਿਹਾ ਕਿ ਉਹ ਅਗਲੇ ਕੁਝ ਮਹੀਨਿਆਂ ਵਿਚ ਵੈਬ ’ਤੇ 599 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਵੈਰੀਫਿਕੇਸ਼ਨ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ: UK 'ਚ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ MP ਵਿਕਰਮਜੀਤ ਸਿੰਘ ਸਾਹਨੀ, ਕੀਤੀ ਇਹ ਪਹਿਲਕਦਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
5ਜੀ ਦੀ ਸਪੀਡ ਨਾਲ ਦੌੜੇਗਾ BSNL, ਸਰਕਾਰ ਨੇ ਦਿੱਤਾ 89,000 ਕਰੋੜ ਦਾ ਪੈਕੇਜ
NEXT STORY