ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਪਿਛਲੇ ਸਾਲ ਆਪਣਾ ਐੱਮ.ਆਈ. ਬੈਂਡ 4 ਲਾਂਚ ਕੀਤਾ ਸੀ। ਇਸ ਬੈਂਡ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਕਾਫੀ ਪਸੰਦ ਕੀਤਾ ਗਿਆ। ਹੁਣ ਕੰਪਨੀ ਇਸ ਪਾਪੁਲਰ ਬੈਂਡ ਦਾ ਸੀਕਵਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਐੱਮ.ਆਈ. ਬੈਂਡ 5 ਦੇ ਫੀਚਰਜ਼ ਬਾਰੇ ਕੋਈ ਅਧਿਕਾਰਤ ਜਾਣਕਾਰੀ ਤਾਂ ਅਜੇ ਤਕ ਸਾਹਮਣੇ ਨਹੀਂ ਆਈ ਪਰ ਇਸ ਦੇ ਫੀਚਰਜ਼ ਬਾਰੇ ਲੀਕ ਸਾਹਮਣੇ ਆਏ ਹਨ।
ਮਿਲੇਗੀ ਪਹਿਲਾਂ ਨਾਲੋਂ ਵੱਡੀ ਡਿਸਪਲੇਅ
ਰਿਪੋਰਟ ’ਚ ਲੀਕ ਫੀਚਰਜ਼ ਦੀ ਮੰਨੀਏ ਤਾਂ ਐੱਮ.ਆਈ. ਬੈਂਡ 5 ’ਚ ਪਹਿਲਾਂ ਨਾਲੋਂ ਵੱਡੀ 1.2 ਇੰਚ ਡਿਸਪਲੇਅ ਮਿਲੇਗੀ। ਨਾਲ ਹੀ ਇਸ ਬੈਂਡ ਦੇ ਗਲੋਬਲ ਵੇਰੀਐਂਟ ’ਚ NFC ਸੁਪੋਰਟ ਆਉਂਦੀ ਹੈ। ਇਸ ਤੋਂ ਪਹਿਲਾਂ ਵੀ ਬੈਂਡ 3 ਅਤੇ 4 ’ਚ ਵੀ NFC ਫੀਚਰ ਮੌਜੂਦ ਸੀ।
ਇੰਨੀ ਹੋ ਸਕਦੀ ਹੈ ਕੀਮਤ
ਲੀਕ ਜਾਣਕਾਰੀ ਮੁਤਾਬਕ, ਇਸ ਬੈਂਡ ਦੀ ਚੀਨ ’ਚ ਕੀਮਤ 179 ਯੁਆਨ (ਕਰੀਬ 1800 ਰੁਪਏ) ਹੋਵੇਗੀ। ਇਸ ਨੂੰ ਜੂਨ 2020 ਦੇ ਅੰਤ ’ਚ ਲਾਂਚ ਕੀਤਾ ਜਾ ਸਕਦਾ ਹੈ।
Jio: 10 ਰੁਪਏ ਖਰਚ ਕਰਨ ’ਤੇ ਫ੍ਰੀ ਮਿਲ ਰਿਹੈ 1GB ਡਾਟਾ
NEXT STORY