ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਪਿਛਲੇ ਸਾਲ ਭਾਰਤ 'ਚ ਆਪਣਾ ਕੈਨਵਸ 1 ਸਮਾਰਟਫੋਨ ਲਾਂਚ ਕੀਤਾ ਸੀ। ਉਥੇ ਹੀ ਹੁਣ ਕੰਪਨੀ ਨੇ ਇਸ ਸਮਾਰਟਫੋਨ ਦੇ ਅਪਗ੍ਰੇਡ ਵਰਜਨ ਮਾਈਕ੍ਰੋਮੈਕਸ ਕੈਨਵਸ 1 (2018) ਨੂੰ ਲਾਂਚ ਕਰ ਦਿੱਤਾ ਹੈ। ਸਮਾਰਟਫੋਨ ਫੇਸ ਅਨਲਾਕ ਫੀਚਰ ਨਾਲ ਲੈਸ ਹੈ ਅਤੇ ਇਸ ਦੀ ਕੀਮਤ 6,999 ਰੁਪਏ ਹੈ। ਦੱਸ ਦਈਏ ਕਿ ਕੰਪਨੀ ਵਲੋਂ ਇਹ ਫੋਨ ਸ਼ਾਪਿੰਗ ਸਾਈਟ ਹੋਮ ਸ਼ਾਪ 18 'ਤੇ ਐਕਸਕਲੂਜ਼ਿਵ ਤੌਰ 'ਤੇ ਵਿਕਰੀ ਲਈ ਲਿਸਟ ਕਰ ਦਿੱਤਾ ਗਿਆ ਹੈ।
ਫੀਚਰਸ
ਮਾਈਕ੍ਰੋਮੈਕਸ ਕੈਨਵਸ 1 (2018) 'ਚ 5.7-ਇੰਚ ਦੀ ਵੱਡੀ ਐੱਚ.ਡੀ. + ਫੁੱਲਵਿਊ ਸਕਰੀਨ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1440x720 ਪਿਕਸਲ ਹੈ। ਸਮਾਰਟਫੋਨ ਕੁਆਡ-ਕੋਰ ਪ੍ਰੋਸੈਸਰ 'ਤੇ ਰਨ ਕਰਦਾ ਹੈ। ਇਸ ਫੋਨ 'ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਐਂਡਰਾਇਡ 7.0 ਨੂਗਟ 'ਤੇ ਆਧਾਰਿਤ ਹੈ।
ਫੋਟੋਗ੍ਰਾਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਲਈ ਐੱਲ.ਈ.ਡੀ. ਫਲੈਸ਼ ਨਾਲ ਲੈਸ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Pebble ਨੇ ਨਵਾਂ ਪਾਵਰਬੈਂਕ ਭਾਰਤ 'ਚ ਕੀਤਾ ਲਾਂਚ
NEXT STORY