ਜਲੰਧਰ: ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਨੇ ਭਾਰਤ 'ਚ ਕੈਨਵਸ ਸੀਰੀਜ਼ ਦਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। Canvas XP 4G ਨਾਂ ਨਾਲ ਲਾਂਚ ਕੀਤੇ ਇਸ ਸਮਾਰਟਫੋਨ ਦੀ ਕੀਮਤ 7, 499 ਰੁਪਏ ਹੈ ਅਤੇ ਇਸ ਨੂੰ ਬੁੱਧਵਾਰ ਤੋਂ ਈ-ਕਾਮਰਸ ਵੈੱਬਸਾਈਟ ਸਨੈਪਡੀਲ ਤਂ ਖਰੀਦ ਸਕਦੇ ਹਨ।
ਐਂਡ੍ਰਾਇਡ 5.1 'ਤੇ ਚੱਲਣ ਵਾਲਾ ਇਹ ਬਜਟ ਸਮਾਰਟਫੋਨ 4G LTE ਸਪੋਰਟ ਕਰਦਾ ਹੈ ਅਤੇ ਇਸ ਦੀ ਸਕ੍ਰੀਨ 5 ਇੰਚ ਦੀ ਐੱਚ. ਡੀ ਹੈ ਅਤੇ ਇਸ 'ਚ 1Ghzਦੇ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ।
ਇਸ ਸਮਾਰਟਫੋਨ 'ਚ ਮਲਟੀਟਾਸਕਿੰਗ ਲਈ 3GB ਰੈਮ ਮੈਮਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 16GB ਦੀ ਇੰਟਰਨਲ ਡਾਟਾ ਸਟੋਰੇਜ਼ ਮੈਮਰੀ ਦਿੱਤੀ ਗਈ ਹੈ ਜੋ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ ਇਸ ਦੀ ਮੈਮਰੀ ਵਧਾਈ ਜਾ ਸਕਦੀ ਹੈ।
ਬੇਸਿਕ ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਰਿਅਰ ਆਟੋਫੋਕਸ ਨਾਲ 2 ਮੈਗਾਪਿਕਸਲ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਸ 'ਚ ਪਾਵਰ ਬੈਕਅਪ ਲਈ 2,000mAh ਦੀ ਦਿੱਤੀ ਹੈ। ਕੁਨੈੱਕਟੀਵਿਟੀ ਲਈ ਇਸ 'ਚ ਸਟੈਂਡਰਡ ਫੀਚਰਸ ਦਿੱਤੇ ਗਏ ਹਨ। ਇਨ੍ਹਾਂ 'ਚ 4G LTE ਸਹਿਤ 3G, ਵਾਈ-ਫਾਈ 802.11b/g/n, ਬਲੂਟੁੱਥ ਅਤੇ ਜੀ. ਪੀ.ਐੱਸ ਸ਼ਾਮਿਲ ਹਨ।
ਇਹ ਐਪ ਆਪਣੇ ਆਪ ਐਡਿਟ ਕਰ ਦੇਵੇਗੀ ਵੀਡੀਓ
NEXT STORY