ਜਲੰਧਰ - ਅਜਕੱਲ ਲੈਪਟਾਪ ਰੋਜ਼ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ। ਜੇਕਰ ਤੁਸੀਂ ਘੱਟ ਕੀਮਤ 'ਚ ਅਤੇ ਚੰਗਾ ਲੈਪਟਾਪ ਲੱਭ ਰਹੇ ਹੋ ਤਾਂ ਇਸੇ ਸਾਲ ਲਾਂਚ ਹੋਇਆ ਮਾਇਕ੍ਰੋਮੈਕਸ ਦਾ ਨਵਾਂ ਲੈਪਟਾਪ ਇਗਨਾਈਟ ignite (LPQ61408W) ਤੁਹਾਡੇ ਲਈ ਬੈਸਟ ਆਪਸ਼ਨ ਬਣ ਸਕਦਾ ਹੈ। ਇਸ ਨੂੰ ਐਕਸਕਲੂਸੀਵਿਲੀ ਫਲਿੱਪਕਾਰਟ 'ਤੇ ਉਪਲੱਬਧ ਕੀਤਾ ਗਿਆ ਸੀ। ਫਲਿੱਪਕਾਰਟ ਦੀ ਲਿਸਟਿੰਗ ਦੇ ਮੁਤਾਬਕ ਇਸ ਲੈਪਟਾਪ ਦੀ ਕੀਮਤ 19,490 ਰੁਪਏ ਹੈ। ਪਰ ਹੁਣ ਡਿਸਕਾਊਂਟ ਆਫਰ ਤੋਂ ਬਾਅਦ ਫਲਿਪਕਾਰਟ ਇਸ ਨੂੰ ਹੁਣ 15,990 ਦੀ ਕੀਮਤ 'ਚ ਉਪਲੱਬਧ ਕਰਵਾ ਰਿਹਾ ਹੈ। ਜੇਕਰ ਤੁਸੀਂ ਐਕਸੀਸ ਬੈਂਕ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ ਤੇ ਇਸ 'ਤੇ 5 ਫੀਸਦੀ ਦਾ ਹੋਰ ਫਾਇਦਾ ਮਿਲੇਗਾ।
ਲੈਪਟਾਪ ਦੀਆਂ ਖਾਸਿਅਤਾਂ -
- 14-ਇੰਚ HD ਡਿਸਪਲੇ
-ਇੰਟੈੱਲ ਪੈਂਟਿਅਮ ਪ੍ਰੋਸੈਸਰ N3700
- 4GB ਰੈਮ
- ਇੰਟਰਨਲ ਮੈਮਰੀ -1TB
- ਐੱਚ ਡੀ ਵੈੱਬ ਕੈਮਰਾ
- 2 USB ਪੋਰਟਸ, 1 HDMI ਪੋਰਟ ਅਤੇ ਇੱਕ ਈਥਰਨੈੱਟ ਪੋਰਟ
- 4500 mAh
- 3.5 ਐੱਮ ਏ. ਏ ਆਡੀਓ ਜੈੱਕ
- ਡਿਊਲ ਸਪੀਕਰਸ
14 ਰੁਪਏ 'ਚ ਕਿਸੇ ਵੀ ਨੰਬਰ 'ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ ਦੇ ਰਹੀ ਹੈ ਇਹ ਕੰਪਨੀ
NEXT STORY