ਗੈਜੇਟ ਡੈਸਕ– ਮਾਈਕ੍ਰੋਮੈਕਸ ਨੇ ਭਾਰਤੀ ਬਾਜ਼ਾਰ ’ਚ ਪਿਛਲੇ ਮਹੀਨੇ ਵਾਪਸੀ ਕੀਤੀ ਹੈ। ਕੰਪਨੀ ਨੇ ਦੋ ਨਵੇਂ ਬਜਟ ਸਮਾਰਟਫੋਨ ਲਾਂਚ ਕੀਤੇ ਹਨ। ਹੁਣ ਕੰਪਨੀ ਇਕ ਹੋਰ ਸਸਤਾ ਫੋਨ ਭਾਰਤੀ ਬਾਜ਼ਾਰ ’ਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਭਾਰਤੀ ਬਾਜ਼ਾਰ ’ਚ ਵਾਪਸੀ ਤੋਂ ਬਾਅਦ ਇਹ ਕੰਪਨੀ ਦਾ ਤੀਜਾ ਸਮਾਰਟਫੋਨ ਹੋਵੇਗਾ।
ਐਂਡਰਾਇਡ 10 ਗੋ ’ਤੇ ਆਧਾਰਿਤ ਹੋਵੇਗਾ ਫੋਨ
ਮਾਈਕ੍ਰੋਮੈਕਸ ਦਾ ਇਹ ਫੋਨ ਐਂਡਰਾਇਡ ਗੋ ਆਪਰੇਟਿੰਗ ਸਿਸਟਮ ’ਤੇ ਆਧਾਰਿਤ ਹੋਵੇਗਾ। ਇਸ ਫੋਨ ਦਾ ਨਾਮ Micromax In 1b Go edition ਹੋ ਸਕਦਾ ਹੈ। ਫੋਨ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਰੀਅਲਮੀ, ਸ਼ਾਓਮੀ ਵਰਗੇ ਬ੍ਰਾਂਡਾਂ ਦੇ ਸਸਤੇ ਸਮਾਰਟਫੋਨਾਂ ਨਾਲ ਹੋਵੇਗਾ।
ਦੋ ਮਾਡਲਾਂ ’ਚ ਉਪਲੱਬਧ ਹੋਵੇਗਾ ਫੋਨ
ਰਿਪੋਰਟ ਮੁਤਾਬਕ, ਇਹ ਫੋਨ 2 ਮਾਡਲਾਂ ’ਚ ਉਪਲੱਬਧ ਹੋਵੇਗਾ। ਇਹ ਫੋਨ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਖ਼ਰੀਦਿਆ ਜਾ ਸਕੇਗਾ। ਅਜੇ ਤਕ ਇਸ ਫੋਨ ਬਾਰੇ ਫਿਲਹਾਲ ਇੰਨੀ ਹੀ ਜਾਣਕਾਰੀ ਮਿਲੀ ਹੈ।
ਹੋਂਡਾ ਨੇ ਲਾਂਚ ਕੀਤਾ ਐਕਟਿਵਾ 6G ਦਾ ਐਨੀਵਰਸਰੀ ਐਡੀਸ਼ਨ, ਜਾਣੋ ਕੀਮਤ
NEXT STORY