ਆਟੋ ਡੈਸਕ– ਹੋਂਡਾ ਨੇ ਆਪਣੇ ਪ੍ਰਸਿੱਧ ਸਕੂਟਰ ਐਕਟਿਵਾ 6ਜੀ ਦਾ ਐਨੀਵਰਸਰੀ ਐਡੀਸ਼ਨ ਲਾਂਚ ਕਰ ਦਿੱਤਾ ਹੈ। ਹੋਂਡਾ ਐਕਟਿਵਾ ਦੇ 20 ਸਾਲ ਪੂਰੇ ਹੋਣ ਦੀ ਖ਼ੁਸ਼ੀ ’ਚ ਇਸ ਖ਼ਾਸ ਐਡੀਸ਼ਨ ਨੂੰ 67,392 ਰੁਪਏ ਦੀ ਕੀਮਤ ’ਤੇ ਲਿਆਇਆ ਗਿਆ ਹੈ, ਉਥੇ ਹੀ ਇਸ ਦੇ ਡੀਲਕਸ ਮਾਡਲ ਦੀ ਕੀਮਤ 68,892 ਰੁਪਏ ਰੱਖੀ ਗਈ ਹੈ। ਇਸ ਵਿਚ ਗਾਹਕਾਂ ਨੂੰ ਇਕ ਨਵਾਂ ਰੰਗ ਵੀ ਮਿਲੇਗਾ ਜਿਸ ਨੂੰ ਮੈਚਿੰਗ ਰੀਅਰ ਗ੍ਰੈਬ ਰੇਲ ਨਾਲ ਲਿਆਇਆ ਗਿਆ ਹੈ। ਇਸ ਵਿਚ ਸਪੈਸ਼ਲ ਗੋਲਡਨ ਐਕਟਿਵਾ ਦਾ ਲੋਗੋ ਵੀ ਵਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ– BMW ਦੀ ਸਭ ਤੋਂ ਦਮਦਾਰ ਕਾਰ ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਇੰਜਣ
ਇਸ ਵਿਚ 109cc ਦਾ ਇੰਜਣ ਲੱਗਾ ਹੈ ਜੋ ਹੋਂਡਾ ਈਕੋ ਤਕਨੀਕ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇੰਜਣ ਨਾਲ 10 ਫੀਸਦੀ ਬਿਹਤਰ ਮਾਈਲੇਜ ਮਿਲਦੀ ਹੈ। ਇਹ ਇੰਜਣ 7.6 ਬੀ.ਐੱਚ.ਪੀ. ਦੀ ਪਾਵਰ ਅਤੇ 9 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਸਕੂਟਰ ’ਚ ਸਾਈਲੇਂਟ ਸਟਾਰਟ ਤਕਨੀਕ, ਨਵਾਂ ਸਟਾਰਟ-ਸਟਾਪ ਸਵਿੱਚ, ਐਕਸਟਰਨਲ ਫਿਊਲ ਲਿਡ ਅਤੇ 12 ਇੰਚ ਦਾ ਫਰੰਟ ਵ੍ਹੀਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਕੀ ਤੁਹਾਨੂੰ ਵੀ ਨਹੀਂ ਮਿਲ ਰਿਹਾ 4G ਸਪੀਡ ਨਾਲ ਡਾਟਾ, ਤਾਂ ਤੁਰੰਤ ਕਰੋ ਇਹ ਕੰਮ
ਨਵੇਂ ਐਕਟਿਵਾ 6ਜੀ ’ਚ ਟੈਲੀਸਕੋਪਿਕ ਫੋਰਕ ਸਸਪੈਂਸ਼ਨ ਮਿਲਦੇ ਹਨ ਜੋ ਕਿ ਪੁਰਾਣੇ ਸਸਪੈਂਸ਼ਨ ਦੇ ਮੁਕਾਬਲੇ ਜ਼ਿਆਦਾ ਕਰਗਰ ਹਨ ਅਤੇ ਇਹ ਸਕੂਟਰ ਦੀ ਰਾਈਡ ਕੁਆਲਿਟੀ ਨੂੰ ਬਿਹਤਰ ਬਣਾਉਂਦੇ ਹਨ। ਐਕਟਿਵਾ 6ਜੀ ’ਚ ਵ੍ਹੀਲ ਬੇਸ ਨੂੰ ਵੀ ਵਧਾਇਆ ਗਿਆ ਹੈ ਜਿਸ ਨਾਲ ਜ਼ਿਆਦਾ ਸਪੀਡ ’ਤੇ ਵੀ ਬਿਹਤਰ ਸੰਤੁਲਨ ਮਿਲਦਾ ਹੈ। ਮੌਜੂਦਾ ਸਮੇਂ ’ਚ ਦੇਸ਼ ਭਰ ’ਚ ਐਕਟਿਵਾ ਦੇ 2 ਕਰੋੜ ਤੋਂ ਜ਼ਿਆਦਾ ਗਾਹਕ ਹਨ।
BSNL ਦਾ ਮੁਫ਼ਤ ਸਿਮ ਪਾਉਣ ਦਾ ਅੱਜ ਆਖ਼ਰੀ ਮੌਕਾ, ਇੰਝ ਕਰੋ ਅਪਲਾਈ
NEXT STORY