ਗੈਜੇਟ ਡੈਸਕ—ਸਮਾਰਟਫੋਨ ਬਿਜ਼ਨੈੱਸ 'ਚ ਮਾਈਕ੍ਰੋਸਾਫਟ ਇਕ ਤਰ੍ਹਾਂ ਨਾਲ ਫਲਾਪ ਹੀ ਰਿਹਾ ਹੈ ਪਰ ਸ਼ਾਇਦ ਕੰਪਨੀ ਨੇ ਹੁਣ ਤੱਕ ਹਾਰ ਨਹੀਂ ਮੰਨੀ ਹੈ। ਮਾਈਕ੍ਰੋਸਾਫਟ ਨੇ ਆਪਣੇ ਪਹਿਲੇ ਡਿਊਲ ਸਕਰੀਨ ਐਂਡ੍ਰਾਇਡ ਸਮਾਰਟਫੋਨ ਮਾਈਕ੍ਰੋਸਾਫਟ ਸਰਫੇਸ ਡਿਊ ਦੀ ਕੀਮਤ ਦਾ ਐਲਾਨ ਕਰ ਦਿੱਤਾ ਹੈ। ਮਾਈਕ੍ਰੋਸਾਫਟ ਮੁਤਾਬਕ ਇਸ ਨੂੰ ਕੰਪਨੀ 10 ਸਤੰਬਰ ਨੂੰ ਲਾਂਚ ਕਰੇਗੀ। ਇਸ ਦੀ ਕੀਮਤ 1,399 ਡਾਲਰ (ਲਗਭਗ 1,04,600 ਰੁਪਏ) ਰੱਖੀ ਗਈ ਹੈ। ਇਸ ਦੀ ਵਿਕਰੀ 10 ਸਤੰਬਰ ਤੋਂ ਅਮਰੀਕਾ 'ਚ ਸ਼ੁਰੂ ਹੋਵੇਗੀ। ਗਲੋਬਲ ਲਾਂਚ ਦੇ ਬਾਰੇ 'ਚ ਹੁਣ ਤੱਕ ਜਾਣਕਾਰੀ ਨਹੀਂ ਦਿੱਤੀ ਹੈ।
ਫੀਚਰਸ
ਮਾਈਕ੍ਰੋਸਾਫਟ ਸਰਫੇਸ ਡਿਊ 'ਚ 5.6 ਇੰਚ ਦੀ ਦੋ oled ਡਿਸਪਲੇਅ ਦਿੱਤੀ ਗਈ ਹੈ ਅਤੇ ਦੋਵਾਂ ਸਕਰੀਨਜ਼ ਵਿਚਾਲੇ ਇਕ ਹਿੰਜ ਹੈ ਅਤੇ ਕੁਨੈਕਟ ਹੋ ਕੇ 8.1 ਇੰਚ ਦੀ ਸਕਰੀਨ ਹੋ ਜਾਂਦਾ ਹੈ। ਦੱਸਣਯੋਗ ਹੈ ਕਿ ਇਹ ਸੈਮਸੰਗ ਦੇ ਫੋਲਡੇਬਲ ਡਿਸਪਲੇਅ ਦੀ ਤਰ੍ਹਾਂ ਨਹੀਂ ਹੈ ਕਿਉਂਕਿ ਇਥੇ ਇਕ ਹੀ ਫੋਲਡੇਬਲ ਡਿਸਪਲੇਅ ਨਹੀਂ ਬਲਕਿ ਦੋ ਵੱਖ-ਵੱਖ ਡਿਸਪਲੇਅ ਯੂਜ਼ ਕੀਤੀਆਂ ਜਾ ਸਕਦੀਆਂ ਹਨ।
ਇਸ ਫੋਲਡੇਬਲ ਸਮਾਰਟਫੋਨ 'ਚ 11 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਕੈਮਰਾ ਨੂੰ ਸੈਲਫੀ ਲਈ ਵੀ ਯੂਜ਼ ਕਰ ਸਕਦੇ ਹੋ। ਮਾਈਕ੍ਰੋਸਾਫਟ ਸਰਫੇਸ ਡਿਊ 'ਚ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 6ਜੀ.ਬੀ. ਰੈਮ ਦਿੱਤੀ ਗਈ ਹੈ ਅਤੇ ਟਾਪ ਮਾਡਲ 'ਚ 256ਜੀ.ਬੀ. ਦੀ ਸਟੋਰੇਜ਼ ਦਿੱਤੀ ਗਈ ਹੈ। ਇਸ ਡਿਵਾਈਸ 'ਚ 3,577 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਹੁਣ ਇਸ ਡਿਵਾਈਸ ਮਾਈਕ੍ਰੋਸਾਫਟ ਲਈ ਕਿੰਨਾ ਫਾਇਦੇਮੰਦ ਸਾਬਤ ਹੋਵੇਗਾ ਅਤੇ ਲੋਕ ਇਸ ਨੂੰ ਪਸੰਦ ਕਰਨਗੇ ਜਾਂ ਨਹੀਂ ਇਹ ਆਉਣ ਵਾਲੇ ਸਮੇਂ 'ਚ ਹੀ ਸਾਫ ਹੋਵੇਗਾ।
ਟਵਿੱਟਰ 'ਚ ਸ਼ਾਮਲ ਹੋਇਆ ਸ਼ਾਨਦਾਰ ਫੀਚਰ
NEXT STORY