ਜਲੰਧਰ- ਟੈਕਨਾਲੋਜੀ ਦੀ ਮਦਦ ਨਾਲ ਮਾਈਕ੍ਰੋਸਾਫਟ ਅਤੇ ਆਸਟਰੀਅਨ ਖੋਜਕਾਰਾਂ ਨੇ ਇਕ ਫਲੈਕਸਕੇਸ(FlexCase) ਵਿਕਸਿਤ ਕੀਤਾ ਹੈ ਜੋ ਇਕ ਪ੍ਰੋਟੋਟਾਈਪ ਸਮਾਰਟਫੋਨ ਕੇਸ ਹੈ ਅਤੇ ਇਕ ਸੈਕੰਡਰੀ ਈ-ਲਿੰਕ ਡਿਸਪਲੇ ਦੀ ਤਰ੍ਹਾਂ ਕੰਮ ਕਰਦਾ ਹੈ। ਮਾਈਕ੍ਰੋਸਾਫਟ ਰਿਸਰਚ ਅਤੇ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ ਅੱਪਰ ਆਸਟਰੀਆ ਵੱਲੋਂ ਇਕ ਅਜਿਹਾ ਡਿਵਾਈਸ ਤਿਆਰ ਕੀਤਾ ਗਿਆ ਹੈ ਜੋ ਮੋਬਾਇਲਜ਼ ਲਈ ਇਕ ਐਕਸਟੈਂਡਡ ਟੱਚਸਕ੍ਰੀਨ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਡਿਵਾਈਸ ਨੂੰ ਪਾਵਰ ਵੀ ਦਿੰਦਾ ਹੈ। ਇਸ ਸਮਾਰਟਫੋਨ ਕੇਸ ਦੁਆਰਾ ਮੇਨ ਡਿਸਪਲੇ ਨੂੰ ਕੰਟਰੋਲ ਕਰਨ ਲਈ ਲਚਕੀਲਾ ਹੋਣ ਕਾਰਨ ਮਰੋੜਿਆ ਜਾ ਸਕਦਾ ਹੈ।
ਫਲੈਕਸਕੇਸ ਦੀ ਵਰਤੋਂ ਨਾਲ ਯੂਜ਼ਰਜ਼ ਆਪਣੇ ਫੋਨ 'ਤੇ ਕਈ ਤਰੀਕਿਆਂ ਨਾਲ ਕੰਮ ਕਰ ਸਕਦੇ ਹਨ। ਇਸ ਦੇ ਕਵਰ ਨੂੰ ਇਕ ਐਕਸਟੈਂਡਡ ਵਿਜ਼ੁਅਲ ਕਲਿੱਪਬੋਰਡ ਦੀ ਤਰ੍ਹਾਂ ਸਰਚਿੰਗ ਅਤੇ ਟਾਈਪਿੰਗ ਲਈ ਵਰਤਿਆ ਜਾ ਸਕਦਾ ਹੈ। ਇਸ ਕਵਰ ਨੂੰ ਅੱਗੇ ਨੂੰ ਜਾਂ ਪਿੱਛੇ ਨੂੰ ਮੋੜਿਆ ਜਾ ਸਕਦਾ ਹੈ ਜਿਸ ਨਾਲ ਯੂਜ਼ਰਜ਼ ਆਸਾਨੀ ਨਾਲ ਪੇਜ਼ ਨੂੰ ਫਲਿੱਪ, ਜ਼ੂਮ ਇੰਨ ਜਾਂ ਜ਼ੂਮ ਆਊਟ, ਨੈਵੀਗੇਟ ਪੇਜ਼ਸ ਅਤੇ ਮੈਪਸ ਨੂੰ ਰੋਟੇਟ ਵੀ ਕਰ ਸਕਦੇ ਹਨ। ਇਹ ਫਲੈਸਕੇਸ ਪ੍ਰੋਟੋਟਾਈਪ ਪੇਈਜ਼ੋਇਲੈਕਟ੍ਰੀਸਿਟੀ ਕਰੰਟ ਦੀ ਵਰਤੋਂ ਨਾਲ ਡਿਵਾਈਸ ਨੂੰ ਪਾਵਰ ਦਿੰਦਾ ਹੈ। ਇਸ ਫਲੈਕਸਕੇਸ ਨੂੰ ਮਈ ਮਹੀਨੇ 'ਚ ਕੈਲੀਫੋਰਨੀਆ 'ਚ ਹੋਣ ਵਾਲੀ ਕੰਪਿਊਟਰ ਹਿਉਮੈਨ ਇੰਟਰੈਕਸ਼ਨ ਕਾਨਫਰੰਸ 'ਚ ਪੇਸ਼ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਉੱਪਰ ਦਿੱਤੀ ਵੀਡੀਓ ਨੂੰ ਦੇਖ ਸਕਦੇ ਹੋ।
ਮਹਿੰਦਰਾ ਨੇ ਲਾਂਚ ਕੀਤੀ ਨਵੀਂ E2O ਇਲੈਕਟ੍ਰਿਕ ਸਿਟੀ ਕਾਰ (ਤਸਵੀਰਾਂ)
NEXT STORY