ਕਟੜਾ- ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐੱਸਬੀਆਰਐੱਲ) ਪ੍ਰਾਜੈਕਟ ਦੀ ਸ਼ੁਰੂਆਤ 1997 'ਚ ਹੋਈ ਸੀ ਅਤੇ 272 ਕਿਲੋਮੀਟਰ ਲੰਬੀ ਇਸ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਚਾਲੂ ਹੋਣ 'ਚ ਲਗਭਗ 28 ਸਾਲ ਲੱਗ ਗਏ। ਜੰਮੂ ਅਤੇ ਊਧਮਪੁਰ ਵਿਚਾਲੇ ਇਸ ਦਾ ਪਹਿਲਾ 55 ਕਿਲੋਮੀਟਰ ਲੰਬਾ ਸੈਕਸ਼ਨ ਅਪ੍ਰੈਲ 2005 'ਚ ਪੂਰਾ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਨਾਬ ਨਦੀ 'ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਸ਼ੁੱਕਰਵਾਰ ਨੂੰ ਉਦਘਾਟਨ ਕੀਤਾ। ਇਹ ਪੁਲ 1,486 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ। ਜੰਮੂ-ਊਧਮਪੁਰ ਸੈਕਸ਼ਨ ਦੇ ਖੁੱਲ੍ਹਣ ਤੋਂ ਬਾਅਦ ਉਸ ਸਮੇਂ ਦੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਏਪੀ) ਸਰਕਾਰ ਨੇ ਕਸ਼ਮੀਰ ਦੇ ਸਕੈਸ਼ਨਾਂ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਅਕਤੂਬਰ 2008 'ਚ 68 ਕਿਲੋਮੀਟਰ ਲੰਬੇ ਅਨੰਤਨਾਗ-ਮਝੋਮ ਰੇਲ ਲਿੰਕ ਨੂੰ ਚਾਲੂ ਕੀਤਾ। ਉੱਤਰੀ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ,''ਇਸ ਤੋਂ ਬਾਅਦ 32 ਕਿਲੋਮੀਟਰ ਲੰਬੇ ਮਜਹੋਮ-ਬਾਰਾਮੂਲਾ ਰੇਲ ਲਿੰਕ ਦਾ ਸੰਚਾਲਨ ਸ਼ੁਰੂ ਹੋਇਆ। ਇਸ ਸੈਕਸ਼ਨ 'ਤੇ ਫਰਵਰੀ 2009 'ਚ ਟਰੇਨ ਸੇਵਾਵਾਂ ਸ਼ੁਰੂ ਹੋਈਆਂ, ਜਿਸ ਕਾਰਨ 2009 ਤੱਕ ਸਥਾਨਕ ਲੋਕਾਂ ਨੇ ਯੂਐੱਸਬੀਆਰਐੱਲ ਪ੍ਰਾਜੈਕਟ ਦੇ ਅੰਤਿਮ ਬਿੰਦੂ ਯਾਨੀ ਬਾਰਾਮੂਲਾ ਤੋਂ ਅਨੰਤਨਾਗ ਤੱਕ ਟਰੇਨ ਯਾਤਰਾ ਦਾ ਲਾਭ ਚੁੱਕਿਆ।''
ਉਨ੍ਹਾਂ ਕਿਹਾ,''ਕਿਉਂਕਿ ਹੋਰ ਸੈਕਸ਼ਨਾਂ 'ਤੇ ਵੀ ਕੰਮ ਜਾਰੀ ਸੀ, ਇਸ ਲਈ ਰੇਲਵੇ ਅਕਤੂਬਰ 2009 ਦੇ ਅੰਤ ਤੱਕ ਅਨੰਤਨਾਗ ਤੋਂ ਜੰਮੂ ਵੱਲ ਕਾਜੀਗੁੰਡ ਤੱਕ ਟਰੇਨ ਸੇਵਾ ਦਾ ਵਿਸਥਾਰ ਕਰਨ 'ਚ ਸਮਰੱਥ ਰਿਹਾ।'' ਰੇਲਵੇ ਨੇ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ, ਜਦੋਂ ਉਸ ਨੇ ਜੂਨ 2013 'ਚ ਕਾਜੀਗੁੰਡ ਤੋਂ ਬਨਿਹਾਲ ਤੱਕ ਟਰੇਨ ਸੇਵਾਵਾਂ ਦਾ ਵਿਸਥਾਰ ਕੀਤਾ, ਜਿਸ 'ਚ 11.215 ਕਿਲੋਮੀਟਰ ਲੰਬੀ ਪੀਰ ਪੰਜਾਲ ਸੁਰੰਗ ਦਾ ਨਿਰਮਾਣ ਸ਼ਾਮਲ ਸਨ। ਅਧਿਕਾਰੀ ਨੇ ਦੱਸਿਆ,''ਲਗਭਗ ਇਕ ਸਾਲ ਬਾਅਦ ਜੁਲਾਈ 2014 'ਚ ਜੰਮੂ ਵਲੋਂ ਊਧਮਪੁਰ-ਕਟੜਾ ਲਾਈਨ ਚਾਲੂ ਕੀਤੀ ਗਈ।'' ਰੇਲਵੇ ਦੇ ਇਕ ਸੂਤਰ ਅਨੁਸਾਰ,''ਜਦੋਂ ਮੋਦੀ ਸਰਕਾਰ ਸੱਤਾ 'ਚ ਆਈ ਤਾਂ ਕਸ਼ਮੀਰ ਵੱਲ ਬਾਰਾਮੂਲਾ ਤੋਂ ਬਨਿਹਾਲ ਅਤੇ ਦੂਜੇ ਪਾਸੇ ਕਟੜਾ ਤੋਂ ਜੰਮੂ ਤੱਕ ਰੇਲ ਸੇਵਾਵਾਂ ਚਾਲੂ ਸਨ।'' ਉਨ੍ਹਾਂ ਕਿਹਾ,''ਮੋਦੀ ਸਰਕਾਰ ਨੇ ਬਨਿਹਾਲ ਤੋਂ ਕਟਰਾ ਤੱਕ ਦੀ ਸੰਪਰਕ ਸੇਵਾ 2 ਪੜਾਵਾਂ 'ਚ ਪੂਰੀ ਕੀਤੀ। ਸਭ ਤੋਂ ਪਹਿਲਾਂ ਫਰਵਰੀ 2024 'ਚ ਬਨਿਹਾਲ ਤੋਂ ਸੰਗਲਦਾਨ ਅਤੇ ਫਿਰ 6 ਜੂਨ 2025 ਨੂੰ ਸੰਗਲਦਾਨ ਤੋਂ ਕਟੜਾ ਤੱਕ ਦੀ ਸੰਪਰਕ ਸੇਵਾ ਚਾਲੂ ਕੀਤੀ ਗਈ, ਜਿਸ ਨਾਲ ਇਹ ਕੜੀ ਪੂਰੀ ਹੋ ਗਈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਈਦ-ਉਲ-ਅਜ਼ਹਾ ਦੀ ਵਧਾਈ
NEXT STORY