ਜਲੰਧਰ- ਮਾਈਕ੍ਰੋਸਾਫਟ ਨੇ ਵਿੰਡੋਜ਼ ਫੋਨ 8.1 ਦੀ ਸਪੋਰਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਹੁਣ ਵਿੰਡੋਜ਼ ਫੋਨ ਪਲੇਟਫਾਰਮ ਤੋਂ ਵੀ ਕੰਪਨੀ ਨੇ ਆਪਣੇ ਹੱਥ ਖਿੱਚ ਲਏ ਹਨ। ਹਾਲਾਂਕਿ ਇਸ ਪਲੇਟਫਾਰਮ 'ਚੇ ਚੱਲ ਰਹੇ ਫੋਨਜ਼ ਦੇ ਰਾਹ 'ਚ ਵੀ ਕਿਸੇ ਤਰ੍ਹਾਂ ਦਾ ਰੋੜਾ ਨਹੀਂ ਆਉਣ ਵਾਲਾ ਹੈ ਪਰ ਉਨ੍ਹਾਂ ਨੂੰ ਭਵਿੱਖ 'ਚ ਕਿਸੇ ਵੀ ਅਪਡੇਟ ਦੀ ਉਮੀਦ ਨਹੀਂ ਹੋਣੀ ਚਾਹੀਦੀ। ਮਾਈਕ੍ਰੋਸਾਫਟ, ਜਿਸ ਨੇ ਫੋਨ ਬਿਜ਼ਨੈੱਸ ਤੋਂ ਆਪਣੇ ਆਪ ਨੂੰ ਪਿਛਲੇ ਕਾਫੀ ਸਮੇਂ ਤੋਂ ਵੱਖ ਕਰ ਲਿਆ ਹੈ, ਹੁਣ ਵਿੰਡੋਜ਼ 10 ਮੋਬਾਇਲ ਨੂੰ ਲੈ ਕੇ ਆਪਣੇ ਪਲਾਨ ਆਪਣੇ ਪਲਾਨ ਸਾਰਿਆਂ ਸਾਹਮਣੇ ਨਹੀਂ ਰੱਖੇ ਹਨ। ਅਜੇ ਅਜਾ ਕਰਨ 'ਚ ਕੁਝ ਸਮਾਂ ਲੱਗ ਸਕਦਾ ਹੈ।
ਵਿੰਡੋਜ਼ ਫੋਨ ਆਪਰੇਟਿੰਗ ਸਿਸਟਮ ਨੂੰ ਐਪਲ ਦੇ ਆਈ.ਓ.ਐੱਸ. ਅਤੇ ਗੂਗਲ ਦੇ ਐਂਡਰਾਇਡ ਦੀ ਵਧਦੀ ਲੋਕਪ੍ਰਿਅਤਾ ਲਈ ਮਾਈਕ੍ਰੋਸਾਫਟ ਦਾ ਕਾਊਂਟਰ ਮੰਨਿਆ ਜਾਂਦਾ ਹੈ। ਜਦਕਿ ਟਾਈਲ ਆਧਾਰਿਤ ਡਿਜ਼ਾਈਨ ਮੌਲਿਕ ਰੂਪ ਨਾਲ ਕੁਝ ਅਲੱਗ ਸੀ ਅਤੇ ਇਸੇ ਕਾਰਨ ਇਹ ਆਪਰੇਟਿੰਗ ਸਿਸਟਮ ਅਸਲੀਅਤ 'ਚ ਕਦੇ ਲੋਕਪ੍ਰਿਅ ਨਹੀਂ ਹੋਇਆ। ਅਸਲੀਅਤ 'ਚ ਕੁਝ ਮਹੱਤਵਪੂਰਨ ਬਾਜ਼ਾਰਾਂ 'ਚ ਇਹ ਆਪਣਾ ਜ਼ਿਆਦਾ ਅਸਰ ਨਹੀਂ ਦਿਖਾ ਪਾਉਂਦਾ ਹੈ।
ਇਸ ਨੇ ਪਲੇਟਫਾਰਮ ਦੇ ਐਪ ਈਕੋਸਿਸਟਮ ਨੂੰ ਵੀ ਦਬਾ ਦਿੱਤਾ ਕਿਉਂਕਿ ਡਿਵੈੱਲਪਰਜ਼ ਦੇ ਮੁਕਾਬਲੇ ਛੋਟੇ ਯੂਜ਼ਰਜ਼ ਆਧਾਰ ਦੇ ਲਈ ਐਪ ਬਣਾਉਣ ਲਈ ਉਤਸ਼ਾਹਿਤ ਨਹੀਂ ਸਨ। ਗਿਣਤੀ 'ਚ ਕਮੀ ਦਾ ਮਤਲਬ ਹੈ ਕਿ ਸਮਾਰਟਫੋਨ ਨਿਰਮਾਣ ਵੀ ਵਿੰਡੋਜ਼ ਲਈ ਉਪਕਰਣ ਬਣਾਉਣ ਲਈ ਉਤਸ਼ਾਹਿਤ ਨਹੀਂ ਸਨ। ਹਾਲਾਂਕਿ, ਇਥੇ ਕੁਝ ਚੰਗੇ ਫੋਨ ਸਨ, ਜਿਵੇਂ ਨੋਕੀਆ ਦੇ ਨਾਲ ਸਾਂਝੇਦਾਰੀ 'ਚ ਬਣਾਏ ਗਏ ਲੁਮੀਆ ਫੋਨਜ਼ ਕਾਫੀ ਵਧੀਆ ਕਹੇ ਜਾ ਸਕਦੇ ਹਨ ਪਰ ਇਹ ਵੀ ਭਾਰਤ ਵਰਗੇ ਬਾਜ਼ਾਰ 'ਚ ਜ਼ਿਆਦਾ ਕੁਝ ਨਾ ਕਰ ਸਕੇ।
ਇਨ੍ਹਾਂ ਸਭ ਤੋਂ ਇਲਾਵਾ ਜਿਵੇਂ-ਜਿਵੇਂ ਟੈਕਨਾਲੋਜੀ ਬਦਲਦੀ ਗਈ, ਲੁਮੀਆ ਫੋਨਜ਼ ਦਾ ਵੀ ਅੰਤ ਹੁੰਦਾ ਚਲਾ ਗਿਆ। ਮਾਈਕ੍ਰੋਸਾਫਟ ਦੇ ਇਸ ਫੈਸਲੇ ਤੋਂ ਬਾਅਦ ਸਾਹਮਣੇ ਆਉਂਦਾ ਹੈ ਕਿ ਫੋਨ ਬਿਜ਼ਨੈੱਸ ਇਸ ਕੰਪਨੀ ਲਈ ਸਹੀ ਨਹੀਂ ਰਿਹਾ ਹੈ। ਕਿਉਂਕਿ ਅਜਿਹਾ ਤਾਂ ਹੀ ਹੁੰਦਾ ਹੈ ਜਦੋਂ ਕਿਸੇ ਕੰਪਨੀ ਦੇ ਮੁਨਾਫੇ 'ਚ ਜ਼ਿਆਦਾ ਵੱਡਾ ਘਾਟਾ ਹੁੰਦਾ ਹੈ। ਇਸ ਤੋਂ ਇਲਾਵਾ ਛੋਟੇ ਮੋਟੇ ਕਾਰਨਾਂ ਕਰਕੇ ਇਸ ਤਰ੍ਹੰ ਦੇ ਫੈਸਲੇ ਨਹੀਂ ਲਏ ਜਾਂਦੇ ਹਨ। ਹਾਲਾਂਕਿ ਅਜੇ ਮਾਈਕ੍ਰੋਸਾਫਟ ਵੱਲੋਂ ਇਕ ਵੱਡੇ ਐਲਾਨ ਦਾ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਆਖਰ ਮਾਈਕ੍ਰੋਸਾਫਟ ਆਪਣੇ ਵਿੰਡੋਜ਼ 10 ਮੋਬਾਇਲ ਫੋਨ ਦਾ ਐਲਾਨ ਕਰਦਾ ਹੈ ਜਾਂ ਨਹੀਂ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਅਜਿਹਾ ਹੋ ਵੀ ਸਕਦਾ ਹੈ ਅਤੇ ਨਹੀਂ ਵੀ। ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਖੀਰ 'ਚ ਕੀ ਹੁੰਦਾ ਹੈ।
ਸ਼ਿਓਮੀ ਆਪਣੇ ਤੀਜੇ ਸਮਾਰਟਫੋਨ ਬ੍ਰਾਂਡ 'ਚ ਜਲਦ ਲਾਂਚ ਕਰ ਸਕਦੀ ਹੈ ਇਕ ਨਵਾਂ ਸਮਾਰਟਫੋਨ
NEXT STORY