ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅੱਤਵਾਦ ਨੂੰ ਸਹਿਣ ਨਹੀਂ ਕਰੇਗਾ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨਾਲ ਸ਼ਨੀਵਾਰ ਵਿਆਪਕ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਕਦੇ ਵੀ ਅਪਰਾਧ ਕਰਨ ਵਾਲਿਆਂ ਨੂੰ ਪੀੜਤਾਂ ਦੇ ਬਰਾਬਰ ਰੱਖਣ ਨੂੰ ਪ੍ਰਵਾਨ ਨਹੀਂ ਕਰੇਗਾ। ਇਹ ਟਿੱਪਣੀਆਂ ਪਿਛਲੇ ਮਹੀਨੇ 4 ਦਿਨਾ ਫੌਜੀ ਟਕਰਾਅ ਤੋਂ ਬਾਅਦ ਕਈ ਦੇਸ਼ਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਦੀ ਬਰਾਬਰੀ ਕਰਨ ’ਤੇ ਨਵੀਂ ਦਿੱਲੀ ਦੇ ਇਤਰਾਜ਼ ਦਰਮਿਆਨ ਆਈਆਂ ਹਨ। ਲੈਮੀ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਭਾਈਵਾਲੀ ਦੇ ਵੱਖ-ਵੱਖ ਪੱਖਾਂ ਦੀ ਸਮੀਖਿਆ ਕਰਨ ਲਈ 2 ਦਿਨਾ ਦੌਰੇ ’ਤੇ ਨਵੀਂ ਦਿੱਲੀ ਆਏ ਹਨ।
ਆਪਣੇ ਟੈਲੀਵਿਜ਼ਨ ਭਾਸ਼ਣ ਦੌਰਾਨ ਜੈਸ਼ੰਕਰ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਨ ਤੇ ਅੱਤਵਾਦ ਵਿਰੁੱਧ ਨਵੀਂ ਦਿੱਲੀ ਦੀ ਲੜਾਈ ਦੀ ਹਮਾਇਤ ਕਰਨ ਲਈ ਯੂ. ਕੇ. ਦਾ ਧੰਨਵਾਦ ਕੀਤਾ।
ਅੱਜ ਹੋਵੇਗੀ ਰਿੰਕੂ ਸਿੰਘ ਤੇ ਪ੍ਰਿਆ ਸਰੋਜ ਦੀ ਮੰਗਣੀ, ਇਸ ਜਗ੍ਹਾ ਹੋਵੇਗਾ ਪੂਰਾ ਪ੍ਰੋਗਰਾਮ
NEXT STORY