ਜਲੰਧਰ— ਫਿਨਲੈਂਡ ਦੀ ਦੂਰਸੰਚਾਰ ਉਪਕਰਣ ਕੰਪਨੀ ਨੋਕੀਆ ਨੇ ਵੈਸ਼ਵਿਕ ਪੱਧਰ 'ਤੇ ਆਪਣੇ ਹੈਂਡਸੈੱਟ ਅਤੇ ਟੈਬਲੇਟ ਬਾਜ਼ਾਰ 'ਚ ਫਿਰ ਉਤਰਨ ਦਾ ਇਰਾਦਾ ਜਤਾਇਆ ਹੈ। ਕੰਪਨੀ ਨੇ ਕਿਹਾ ਹੈ ਕਿ ਨਵਗਠਿਤ ਫਿਨਲੈਂਡ ਦੀ ਕੰਪਨੀ ਨੂੰ ਆਪਣੇ ਬ੍ਰਾਂਡ ਦੀ ਲਾਈਸੈਂਸਿੰਗ ਰਾਹੀਂ ਇਨ੍ਹਾਂ ਖੇਤਰਾਂ 'ਚ ਫਿਰ ਉਤਾਰਨ ਦੀ ਤਿਆਰੀ 'ਚ ਹੈ।
ਕਦੇ ਦੁਨੀਆ ਦੀ ਨੰਬਰ ਇਕ ਮੋਬਾਇਲ ਹੈਂਡਸੈੱਟ ਕੰਪਨੀ ਰਹੀ ਨੋਕੀਆ ਨੇ ਕਿਹਾ ਕਿ ਐੱਚ.ਐੱਮ.ਡੀ. ਗਲੋਬਲ ਲਿ. ਨੂੰ ਅਸੀਂ ਵੈਸ਼ਵਿਕ ਲੈਇਸੰਸ ਦੇਵਾਂਗੇ ਜਿਸ ਨਾਲ ਅਗਲੇ 10 ਸਾਲਾਂ ਦੌਰਾਨ ਨੋਕੀਆ ਬ੍ਰਾਂਡ ਦੇ ਮੋਬਾਇਲ ਫੋਨ ਅਤੇ ਟੈਬਲੇਟ ਬਣਾਏ ਜਾ ਸਕਣ। ਇਸ ਪ੍ਰਕਿਰਿਆ ਦੇ ਤਹਿਤ ਐੱਚ.ਐੱਮ.ਡੀ. ਗਲੋਬਲ ਅਤੇ ਉਸ ਦੀ ਤਾਇਵਾਨੀ ਭਾਗੀਦਾਰ ਫਾਕਸਕਾਨ ਟੈਕਨਾਲੋਜੀ ਸਮੂਹ ਦੀ ਐੱਫ.ਆਈ.ਐੱਚ. ਮੋਬਾਇਲ ਮਾਈਕ੍ਰੋਸਾਫਟ ਦੇ ਫੀਚਰ ਫੋਨ ਕਾਰੋਬਾਰ ਦਾ 35 ਕਰੋੜ ਡਾਲਰ 'ਚ ਐਕਵਾਇਰ ਕਰੇਗੀ, ਜੋ ਉਸ ਨੇ ਨੋਕੀਆ ਤੋਂ 2014 'ਚ ਖਰੀਦਿਆ ਸੀ।
Google I/O 2016 : ਲਾਂਚ ਹੋਏ ਗੂਗਲ ਅਸਿਸਟੈਂਟ, ਗੂਗਲ ਹੋਮ ਤੇ ਐਲੋ ਮੈਸੇਜਿੰਗ ਐਪ
NEXT STORY