ਜਲੰਧਰ- ਅੱਜ ਕੱਲ ਲੋਕਾਂ 'ਚ ਫੋਟੋਗ੍ਰਾਫੀ ਨੂੰ ਲੈ ਕੇ ਉਤਸੁਕਤਾ ਵੱਧਦੀ ਜਾ ਰਹੀ ਹੈ ਅਤੇ ਕੁਝ ਵੀ ਚੰਗਾ ਲੱਗੇ ਉਸ ਦੀ ਫੋਟੋ ਖਿੱਚਣ ਲੱਗ ਜਾਂਦੇ ਹਨ। ਤਸਵੀਰ ਲੈਣ ਲਈ ਪੇਸ਼ੇਵਰ ਫੋਟੋਗ੍ਰਾਫਰ ਹੋਣਾ ਜ਼ਰੂਰੀ ਨਹੀਂ । ਬੱਚਾ ਹੋਵੇ ਜਾਂ ਵੱਡਾ ਹਰ ਕਿਸੇ ਦੇ ਹੱਥ 'ਚ ਕੈਮਰਾ ਹੈ ਅਤੇ ਹਰ ਕੋਈ ਫੋਟੋਗ੍ਰਾਫਰ ਹੈ।
ਅਸੀਂ ਤੁਹਾਨੂੰ ਇਕ ਅਜਿਹੇ ਕੈਮਰੇ ਬਾਰੇ ਦੱਸ ਰਹੇ ਹਾਂ ਜੋ ਦੁਨੀਆ ਦਾ ਸਭ ਤੋਂ ਛੋਟਾ ਕੈਮਰਾ ਹੈ। ਇਸ ਦੀ ਸਕ੍ਰੀਨ ਪੂਰੀ ਤਰ੍ਹਾਂ ਘੁਮ ਸਕਦੀ ਹੈ ਅਤੇ ਬੈਟਰੀ 'ਤੇ ਚੁੰਬਕੀ ਲਾਕ ਵੀ ਲੱਗਾ ਹੋਇਆ ਹੈ। Mokacam ਇਕ ਅਜਿਹਾ ਕੈਮਰਾ ਹੈ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਕੈਮਰੇ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਟੀ ਵੀ ਸਕ੍ਰੀਨ ਦੇ ਨਾਲ ਜੋੜਿਆ ਜਾ ਸਕਦਾ ਹੈ ਜਿਸ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਕੈਮਰੇ ਨਾਲ ਕੀ ਸ਼ੂਟ ਹੋ ਰਿਹਾ ਹੈ। ਇਹ ਫੀਚਰ ਇਕ ਮਜ਼ਬੂਤ ਆਉਟਪੁੱਟ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਸ਼ੂਟ ਕਰਦੇ ਹੋਏ ਕੈਮਰੇ ਦੀ ਬੈਟਰੀ ਖਤਮ ਹੋ ਜਾਵੇ ਤਾਂ ਯੂਜ਼ਰ ਪਹਿਲੀ ਬੈਟਰੀ ਨੂੰ ਬਿਨ੍ਹਾਂ ਛੇੜੇ ਹੀ ਦੂਸਰੀ ਬੈਟਰੀ ਨੂੰ ਆਨ ਕਰ ਸਕਦਾ ਹੈ ਜਿਸ ਨਾਲ ਸ਼ੂਟ ਕਰਨ ਸਮੇਂ ਕੋਈ ਮੁਸ਼ਕਿਲ ਨਹੀਂ ਆਵੇਗੀ।
Mokacam ਪ੍ਰਤੀ ਸਕਿੰਟ 'ਚ 15 ਫ੍ਰੇਮਜ਼ 'ਚ 4K ਵੀਡੀਓ ਸ਼ੂਟ ਕਰ ਸਕਦਾ ਹੈ। ਇਸ 'ਚ 16MP ਕੈਮਰਾ ਹੈ। ਇਸ ਦੇ ਨਾਲ ਹੀ ਇਹ ਚੁੰਬਕ ਦੀ ਮਦਦ ਨਾਲ ਧਾਤੂ ਵਾਲੀ ਸਤਹ 'ਤੇ ਆਸਾਨੀ ਨਾਲ ਘੁਮ ਜਾਂਦਾ ਹੈ ਅਤੇ ਵਾਈ ਫਾਈ ਨੂੰ ਵੀ ਸਪੋਰਟ ਕਰਦਾ ਹੈ । ਇਹ 45mmX45mm ਦੇ ਆਯਾਮ 'ਚ ਇਕ ਛੋਟੇ ਕਿਊਬ ਦੇ ਆਕਾਰ 'ਚ ਹੈ। ਦੁਨੀਆ ਦਾ ਸਭ ਤੋਂ ਛੋਟਾ ਕੈਮਰਾ ਆਸਾਨੀ ਨਾਲ ਗੋ ਪ੍ਰੋ ਕੈਮਰੇ ਨੂੰ ਟੱਕਰ ਦੇ ਸਕਦਾ ਹੈ।
ਟਵਿਟਰ ਨੇ ਦਿੱਤੀ ਚਿਤਾਵਨੀ ; ਹੋ ਸਕਦੈ ਤੁਹਾਡਾ ਅਕਾਊਂਟ ਹੈਕ
NEXT STORY