ਜਲੰਧਰ- ਲਿਨੋਵੋ ਨੇ ਆਪਣੇ ਮੋਟੋਰੋਲਾ ਬ੍ਰਾਂਡ ਦੇ ਤਹਿਤ ਪਿਛਲੇ ਸਾਲ ਜੁਲਾਈ 'ਚ ਮੋਟੋ ਈ3 ਸਮਰਾਟਫੋਨ ਲਾਂਚ ਕੀਤਾ ਸੀ। ਭਾਰਤ 'ਚ ਕੰਪਨੀ ਨੇ 7,999 ਰੁਪਏ ਵਾਲੇ ਮੋਟੋ ਈ3 ਪਾਵਰ ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਪਰ ਹੁਣ ਖਬਰਾਂ ਹਨ ਕਿ ਕੰਪਨੀ ਇਸ ਸਮਰਾਟਫੋਨ ਦੇ ਅਪਗ੍ਰੇਡ ਵੇਰੀਅੰਟ ਮੋਟੋ ਈ4 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਹੀ 'ਚ ਸਰਟੀਫਿਕੇਸ਼ਨ ਸਾਈਟ ਐੱਫ.ਸੀ.ਸੀ. 'ਤੇ ਮੋਟੋ ਈ4 ਨੂੰ ਦੇਖਿਆ ਗਿਆ ਹੈ। ਐੱਫ.ਸੀ.ਸੀ. ਲਿਸਟਿੰਗ ਤੋਂ ਇਸ ਫੋਨ ਦੇ ਕੁਝ ਫੀਚਰ ਅਤੇ ਸਪੈਸੀਫਿਕੇਸ਼ਨ ਦਾ ਖੁਲਾਸਾ ਵੀ ਹੋਇਆ ਹੈ।
ਐੱਫ.ਸੀ.ਸੀ. 'ਤੇ ਆਉਣ ਵਾਲੇ ਮੋਟੋ ਸਮਰਾਟਫੋਨ ਨੂੰ ਮਾਡਲ ਨੰਬਰ ਐਕਸ.ਟੀ.1762 ਨਾਂ ਨਾਲ ਲਿਸਟ ਕੀਤਾ ਗਿਆ ਹੈ। ਲਿਸਟਿੰਗ ਮੁਤਾਬਕ, ਇਹ ਸਮਾਰਟਫੋਨ ਐਂਡਰਾਇਡ 7.0 ਨੂਗਾ 'ਤੇ ਚੱਲੇਗਾ। ਮੋਟੋ ਈ4 'ਚ ਕੁਨੈਕਟੀਵਿਟੀ ਲਈ 4ਜੀ ਐੱਲ.ਟੀ.ਈ., ਬਲੂਟੂਥ 4.2 ਅਤੇ ਵਾਈ-ਫਾਈ ਵਰਗੇ ਫੀਚਰ ਹੋਣਗੇ। ਫੋਨ 'ਚ 16ਜੀ.ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ। ਇਹ ਫੋਨ ਡਿਊਲ ਸਿਮ ਸਪੋਰਟ ਦੇ ਨਾਲ ਆਏਗਾ।
ਮੋਟੋ ਈ3 ਦੇ ਅਪਗ੍ਰੇਡ ਵੇਰੀਅੰਟ ਮੋਟੋ ਈ4 ਬਾਰੇ ਅਜੇ ਹੋਰ ਜਾਣਕਾਰੀ ਨਹੀਂ ਮਿਲੀ ਹੈ। ਪਰ ਇਸ ਸਮਾਰਟਫੋਨ 'ਚ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਖਬਰਾਂ ਮੁਤਾਬਕ ਇਸ ਫੋਨ ਦੇ ਕਈ ਵੇਰੀਅੰਟ ਲਾਂਚ ਕੀਤੇ ਜਾ ਸਕਦੇ ਹਨ ਅਤੇ ਇਕ ਵੇਰੀਅੰਟ 'ਚ 32ਜੀ.ਬੀ. ਸਟੋਰੇਜ ਹੋਵੇਗੀ।
Jio ਨੂੰ ਟੱਕਰ : Airtel ਅਤੇ BSNL ਨੋਕੀਆ ਦੀ ਮਦਦ ਨਾਲ ਲਿਆਉਣਗੇ 5G ਨੈੱਟਵਰਕ
NEXT STORY