ਜਲੰਧਰ- ਲੇਨੋਵੋ ਨੇ ਸੋਮਵਾਰ ਨੂੰ ਭਾਰਤ 'ਚ ਮੋਟੋ ਜੀ5 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਮੋਟੋ ਜੀ5 ਪਲੱਸ ਨੂੰ ਲਾਂਚ ਕੀਤਾ ਗਿਆ ਸੀ। ਇਸ ਵਿਚਕਾਰ ਮੋਟੋਰੋਲਾ ਦੇ ਇਕ ਹੋਰ ਡਿਵਾਈਸ ਦੇ ਬਾਰੇ 'ਚ ਖਬਰਾਂ ਆਉਣ ਲੱਗੀਆਂ ਹਨ। ਇਹ ਹੈਂਡਸੈੱਟ ਮੋਟੋ ਐਕਸ (2017) ਐਡੀਸ਼ਨ ਹੈ, ਜਦਕਿ ਨਾਂ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ।
ਹੁਣ ਨਾਮੀ ਟਿਪਸਟਰ ਰੋਲਾਂਡ ਕਵਾਂਟ ਨੇ ਮੋਟੋਰੋਲਾ ਮੋਟੋ ਐਕਸ (2017) ਨੂੰ ਲੈ ਕੇ ਖੁਲਾਸਾ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਇਸ ਹੈਂਡਸੈੱਟ ਦਾ ਕੋਡਨੇਮ ਸੈਂਡਰਸ ਹੈ ਅਤੇ ਕੰਪਨੀ ਦੇ ਸਿਗਨੇਚਰ ਲੈਂਗਵੇਜ਼ 'ਚ XT180X ਦੇ ਨਾਂ ਤੋਂ ਜਾਣਿਆ ਜਾਵੇਗਾ। ਕਵਾਂਟ ਨੇ ਇਸ ਹੈਂਡਸੈੱਟ ਦੇ ਸਪੈਸੀਫਿਕੇਸ਼ਨ ਨੂੰ ਲੈ ਕੇ ਵੀ ਦਾਅਵੇ ਕੀਤੇ। ਉਨ੍ਹਾਂ ਨੇ ਦੱਸਿਆ ਹੈ ਕਿ ਹੈਂਡਸੈੱਟ 13 ਮੈਗਾਪਿਕਸਲ ਦੇ ਕੈਮਰੇ ਨਾਲ ਆਵੇਗਾ ਅਤੇ ਸਨੈਪਡ੍ਰੈਗਨ 625 ਪ੍ਰੋਸੈਸਰ ਨਾਲ ਹੋਵੇਗਾ ਲੈਸ। ਦਾਅਵੇ ਤੋਂ ਅਜਿਹਾ ਲੱਗਦਾ ਹੈ ਕਿ ਇਸ ਫੋਨ ਦੇ ਦੋ ਵੇਰੀਅੰਟ ਹੋਣਗੇ। ਇਹ 3 ਜੀ. ਬੀ/4ਜੀ. ਬੀ. ਰੈਮ ਅਤੇ 32/64 ਜੀ. ਬੀ. ਸਟੋਰੇਜ ਆਪਸ਼ਨ ਨਾਲ ਆਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਅਖੀਰ 'ਚ ਮੋਟੋ ਐਕਸ 2017 ਸਮਾਰਟਫੋਨ ਦੀ ਤਸਵੀਰਾਂ ਇਕ ਯੂਜ਼ਰ ਨੇ ਗੂਗਲ ਪਲੱਸ 'ਤੇ ਸਾਂਝੀ ਕੀਸੀ ਸੀ। ਇਨ੍ਹਾਂ ਤਸਵੀਰਾਂ ਤੋਂ ਪਤਾ ਚੱਲਿਆ ਸੀ ਕਿ ਇਹ ਡਿਵਾਈਸ ਡਿਊਲ ਰਿਅਰ ਕੈਮਰਾ ਸੈੱਟਅੱਪ ਨਾਲ ਆਵੇਗਾ ਪਰ ਰੋਲਾਂਡ ਕਵਾਂਟ ਨੇ ਕੈਮਰਾ ਸੈੱਟਅੱਪ ਨੂੰ ਲੈ ਕੇ ਅਜਿਹੀ ਕੋਈ ਗੱਲ ਨਹੀਂ ਕੀਤੀ ਹੈ। ਹੁਣ ਤੱਕ ਲੀਕ ਹੋਏ ਵੀਡੀਓ ਅਤੇ ਤਸਵੀਰਾਂ ਦੇ ਆਧਾਰ 'ਤੇ ਲੱਗਦਾ ਹੈ ਕਿ ਮੋਟੋ ਐਕਸ (2017) ਕਾਫੀ ਹੱਦ ਤੱਕ ਦਿਖਣ 'ਚ ਮੋਟੋ ਜੀ5 ਅਤੇ ਮੋਟੋ ਜੀ5 ਪਲੱਸ ਵਰਗਾ ਹੀ ਹੋਵੇਗਾ।
Samsung galaxy S8, S8 Plus ਦੀ ਪ੍ਰੀ-ਰਜਿਸਟਰੇਸ਼ਨ ਭਾਰਤ 'ਚ ਸ਼ੁਰੂ
NEXT STORY