ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਆਪਣਾ ਮੋਟੋ ਜੀ ਪਲੱਸ ਸਮਾਰਟਫੋਨ ਆਖਿਰਕਾਰ ਲਾਂਚ ਕਰ ਦਿੱਤਾ ਹੈ। ਖ਼ਾਸ ਗੱਲ ਹੈ ਕਿ ਇਸ 5ਜੀ ਫੋਨ ਦੀ ਸ਼ੁਰੂਆਤੀ ਕੀਮਤ 349 ਯੂਰੋ 9ਕਰੀਬ 29,500 ਰੁਪਏ) ਰੱਖੀ ਗਈ ਹੈ। ਇਹ ਕੰਪਨੀ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਹੈ। ਇਸ ਕੀਮਤ ’ਚ ਇਸ ਫੋਨ ਦਾ ਸਿੱਧਾ ਮੁਕਾਬਲਾ ਵਨਪਲੱਸ ਸਮਾਰਟਫੋਨ ਨਾਲ ਹੋਵੇਗਾ। ਇਸ ਸਮਾਰਟਫੋਨ ’ਚ ਡਿਊਲ ਪੰਚ-ਹੋਲ ਡਿਜ਼ਾਇਨ ਵਾਲੀ 6.7 ਇੰਚ ਦੀ ਵੱਡੀ ਡਿਸਪਲੇਅ ਮਿਲਦੀ ਹੈ।
ਕੀਮਤ
ਫੋਨ ਨੂੰ ਫਿਲਹਾਲ ਯੂਰਪੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਸ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 349 ਯੂਰੋ (ਕਰੀਬ 29,500 ਰੁਪਏ) ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 399 ਯੂਰੋ (ਕਰੀਬ 33,700 ਰੁਪਏ) ਹੈ। ਮੋਟੋਰੋਲਾ ਦੇ ਇਸ ਫੋਨ ਨੂੰ ਜਲਦੀ ਹੀ ਯੂ.ਐੱਸ. ’ਚ ਵੀ ਲਾਂਚ ਕੀਤਾ ਜਾਵੇਗਾ, ਜਿਥੇ ਇਸ ਦੀ ਕੀਮਤ 500 ਡਾਲਰ 9ਰੀਬ 37,400 ਰੁਪਏ) ਤੋਂ ਘੱਟ ਹੋਵੇਗੀ।

ਫੀਚਰਜ਼
ਫੋਨ ’ਚ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਡਿਸਪਲੇਅ ਹੈ। ਡਿਸਪਲੇਅ ’ਚ ਸੈਲਫੀ ਕੈਮਰਾ ਲਈ ਪੰਚ-ਹੋਲ ਦਿੱਤਾ ਗਿਆ ਹੈ। ਸਮਾਰਟਫੋਨ ਦੇ ਪਿਛਲੇ ਪਾਸੇ ਚਾਰ ਕੈਮਰੇ ਮਿਲਦੇ ਹਨ ਜਿਨ੍ਹਾਂ ’ਚ 48 ਮੈਗਾਪਿਕਸਲ ਦਾ ਮੇਨ ਸੈਂਸਰ, 5 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲਦਾ ਹੈ। ਫੋਨ 5ਜੀ ਕੁਨੈਕਟੀਵਿਟੀ ਨੂੰ ਸੁਪੋਰਟ ਕਰਦਾ ਹੈ।
ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਵਾਲੇ ਦੋ ਲੈੱਨਜ਼ ਮਿਲਦੇ ਹਨ। ਸਮਾਰਟਫੋਨ ’ਚ 5,000mAh ਦੀ ਬੈਟਰੀ ਮਿਲਦੀ ਹੈ ਜੋ 20W ਟਰਬੋ ਪਾਵਰ ਫਾਸਟ ਚਾਰਜਿੰਗ ਸੁਪੋਰਟ ਕਰਦੀ ਹੈ। ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ NFC ਦੀ ਸੁਪੋਰਟ ਮਿਲਦੀ ਹੈ। ਐਂਡਰਾਇਡ 10 ’ਤੇ ਕੰਮ ਕਰਨ ਵਾਲੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 765 ਪ੍ਰੋਸੈਸਰ ਮਿਲਦਾ ਹੈ।
#Boycottchina: ਇਹ ਕਿਹੋ ਜਿਹੀ ਦੇਸ਼ ਭਗਤੀ? 1 ਮਿੰਟ ’ਚ ਵਿਕ ਗਏ ਵਨਪਲੱਸ ਦੇ ਸਾਰੇ Smart TV
NEXT STORY