ਗੈਜੇਟ ਡੈਸਕ- ਮੋਟੋਰੋਲਾ ਨੇ moto g04s ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਫੋਨ ਸਿੰਗਲ ਸਟੋਰੇਜ ਵੇਰੀਐਂਟ 4GB+64GB 'ਚ ਪੇਸ਼ ਕੀਤਾ ਗਿਆ ਹੈ, ਜਿਸਦੀ ਕੀਮਤ 6,999 ਰੁਪਏ ਹੈ। Motorola G04S ਦੀ ਪਹਿਲੀ ਸੇਲ 5 ਜੂਨ ਨੂੰ ਦੁਪਹਿਰ 12 ਵਜੇ ਲਾਈਵ ਹੋ ਰਹੀ ਹੈ। ਇਸ ਨੂੰ ਗਾਹਕ ਪਹਿਲੀ ਸੇਲ 'ਚ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਤੋਂ ਖ਼ਰੀਦ ਸਕਦੇ ਹਨ। ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਚੈੱਕ ਕੀਤਾ ਜਾ ਸਕਦਾ ਹੈ।
ਫੀਚਰਜ਼
ਪ੍ਰੋਸੈਸਰ- Motorola G04S 'ਚ T606 ਪ੍ਰੋਸੈਸਰ ਦਿੱਤਾ ਗਿਆ ਹੈ।
ਡਿਸਪਲੇਅ- ਇਸ ਵਿਚ 6.6 ਇੰਚ ਦੀ HD+ ਡਿਸਪਲੇਅ ਦਿੱਤੀ ਗਈ ਹੈ।
ਬੈਟਰੀ- ਇਸ ਵਿਚ 5000mAh ਬੈਟਰੀ ਦਿੱਤੀ ਗਈ ਹੈ।
ਕੈਮਰਾ- ਨਵੇਂ ਫੋਨ 'ਚ 50MP ਦਾ ਰੀਅਰ ਕੈਮਰਾ ਅਤੇ ਸੈਲਫੀ ਲਈ 5MP ਫਰੰਟ ਕੈਮਰਾ ਦਿੱਤਾ ਗਿਆ ਹੈ।
ਹੁਣ ਐਂਡਰਾਇਡ ਯੂਜ਼ਰਜ਼ ਵੀ ਕਰ ਸਕਣਗੇ Apple TV ਐਪ ਦਾ ਇਸਤੇਮਾਲ, ਜਾਣੋ ਸਬਸਕ੍ਰਿਪਸ਼ਨ ਪਲਾਨ
NEXT STORY