ਜਲੰਧਰ— ਮੋਟੋਰੋਲਾ ਨੇ 17 ਮਈ ਨੂੰ ਭਾਰਤ 'ਚ ਮੋਟੋ ਜੀ4 ਪਲੱਸ ਲਾਂਚ ਕੀਤਾ ਸੀ ਅਤੇ ਇਸ ਮੌਕੇ 'ਤੇ ਕੰਪਨੀ ਨੇ ਮੋਟੋ ਜੀ4 ਦੇ ਲਾਂਚ ਦੀ ਗੱਲ ਕਹੀ ਸੀ। ਹੁਣ ਮੋਟੋਰੋਲਾ ਨੇ ਮੋਟੋ ਜੀ4 ਦੇ 22 ਜੂਨ ਨੂੰ ਲਾਂਚ ਦੀ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਟਵਿਟਰ 'ਤੇ ਦਿੱਤੀ ਹੈ।
ਮੋਟੋ ਜੀ4 ਪਲੱਸ ਦੀ ਤਰ੍ਹਾਂ ਮੋਟੋ ਜੀ4 ਵੀ ਐਮੇਜ਼ਾਨ 'ਤੇ ਮੁਹੱਈਆ ਹੋਵੇਗਾ। ਮੋਟੋ ਜੀ4 ਪਲੱਸ ਫੀਚਰਸ ਦੇ ਮਾਮਲੇ 'ਚ ਜੀ4 ਪਲੱਸ ਵਰਗਾ ਹੀ ਹੈ ਪਰ ਇਸ ਵਿਚ ਕੁਝ ਫੀਚਰਸ ਘੱਟ ਹਨ ਜਿਵੇਂ ਕੈਮਰਾ ਅਤੇ ਹਾਰਡਵੇਅਰ 'ਚ ਕਮੀ ਆਦਿ। ਮੋਟੋ ਜੀ4 ਦੀ ਕੀਮਤ 13,499 ਰੁਪਏ (16 ਜੀ.ਬੀ. ਵਰਜ਼ਨ) ਹੈ ਅਤੇ ਮੋਟੋ ਜੀ4 ਦੀ ਕੀਮਤ 11,000 ਰੁਪਏ ਦੇ ਕਰੀਬ ਹੋਵੇਗੀ।
ਮੋਟੋ ਜੀ4 ਦੇ ਖਾਸ ਫੀਚਰਸ-
5.5-ਇੰਜ ਦੀ ਫੁੱਲ ਐੱਚ.ਡੀ. ਡਿਸਪਲੇ
ਸਨੈਪਡ੍ਰੈਗਨ 617 ਪ੍ਰੋਸੈਸਰ
3000 ਐੱਮ.ਏ.ਐੱਚ. ਦੀ ਬੈਟਰੀ ਨਾਲ ਟਰਬੋ ਚਾਰਜਿੰਗ ਸਪੋਰਟ
13 ਮੈਗਾਪਿਕਸਲ ਦੇ ਰਿਅਰ ਕੈਮਰੇ ਨਾਲ ਐੱਫ 2.2 ਲੈਂਜ਼
ਪੈਟਰੋਲ ਵੇਰਿਅੰਟ 'ਚ ਲਾਂਚ ਹੋਵੇਗੀ ਮਾਰੁਤੀ ਸੁਜ਼ੂਕੀ S - ਕਰਾਸ
NEXT STORY