ਗੈਜੇਟ ਡੈਸਕ- ਦੁਨੀਆ ਭਰ 'ਚ ਕਰੋੜਾਂ ਲੋਕਾਂ ਦਾ ਪਸੰਦੀਦਾ ਵੀਡੀਓ ਕਾਲਿੰਗ ਐਪ Skype ਅੱਜ 5 ਮਈ 2025 ਤੋਂ ਅਧਿਕਾਰਤ ਤੌਰ 'ਤੇ ਬੰਦ ਹੋ ਰਿਹਾ ਹੈ। 22 ਸਾਲਾਂ ਤਕ ਲੋਕਾਂ ਨੂੰ ਜੋੜੀ ਰੱਖਣ ਤੋਂ ਬਾਅਦ ਹੁਣ ਕੰਪਨੀ ਇਸਨੂੰ ਬੰਦ ਕਰ ਰਹੀ ਹੈ ਤਾਂ ਜੋ Microsoft Teams ਨੂੰ ਅੱਗੇ ਵਧਾਇਆ ਜਾ ਸਕੇ।
ਕਿਉਂ ਬੰਦ ਹੋ ਰਿਹਾ ਹੈ Skype
ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਉਹ ਹੁਣ ਆਪਣੀਆਂ ਫ੍ਰੀ ਕਮਿਊਨੀਕੇਸ਼ਨ ਸੇਵਾਵਾਂ ਨੂੰ ਆਸਾਨ ਅਤੇ ਇਕਜੁਟ ਬਣਾਉਣਾ ਚਾਹੁੰਦੀ ਹੈ। ਇਸ ਲਈ Teams ਨੂੰ ਹੁਣ ਉਸਦਾ ਨਵਾਂ ਚਿਹਰਾ ਬਣਾਇਆ ਜਾ ਰਿਹਾ ਹੈ। ਓਹੀ ਕਾਲ, ਓਹੀ ਚੈਟ ਪਰ ਜ਼ਿਆਦਾ ਸਮਾਰਟ ਫੀਚਰਜ਼ ਅਤੇ ਅਤੇ ਬਿਹਤਰੀਨ ਇੰਟੀਗ੍ਰੈਸ਼ਨ ਦੇ ਨਾਲ।
Skype ਯੂਜ਼ਰਜ਼ ਲਈ 5 ਜ਼ਰੂਰੀ ਗੱਲਾਂ
1. ਅੱਜ ਹੈ Skype ਦਾ ਆਖਰੀ ਦਿਨ- ਇਸਤੋਂ ਬਾਅਦ ਐਪ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ।
2. ਨਵੀਆਂ ਸੇਵਾਵਾਂ ਦੀ ਵਿਕਰੀ ਪਹਿਲਾਂ ਹੀ ਰੋਕ ਦਿੱਤੀ ਗਈ ਹੈ- ਨਵੇਂ ਯੂਜ਼ਰਜ਼ ਹੁਣ Skype ਕ੍ਰੈਡਿਟ ਜਾਂ ਕਾਲਿੰਗ ਪਲਾਨ ਨਹੀਂ ਖਰੀਦ ਸਕੇ।
3. ਮੌਜੂਦਾ ਯੂਜ਼ਰਜ਼ ਨੂੰ ਕੁਝ ਸਮੇਂ ਦੀ ਛੋਟ- ਜਿਨ੍ਹਾਂ ਕੋਲ ਪੇਡ ਪਲਾਨ ਹੈ, ਉਹ ਆਪਣੇ ਬਿਲਿੰਗ ਸਾਈਕਲ ਤਕ ਇਸਦਾ ਇਸਤੇਮਾਲ ਕਰ ਸਕਦੇ ਹਨ।
4. ਡਾਟਾ ਟ੍ਰਾਂਸਫਰ ਸੰਭਵ- ਤੁਸੀਂ Teams 'ਚ ਆਪਣੇ Skype ਅਕਾਊਂਟ ਰਾਹੀਂ ਲਾਗਇਨ ਕਰਕੇ ਸਾਰੀ ਚੈਟ ਅਤੇ ਕਾਨਟੈਕਟਸ ਨੂੰ ਪਾ ਸਕਦੇ ਹੋ।
5. ਡਾਊਨਲੋਡ ਕਰ ਲਓ ਆਪਣਾ ਜ਼ਰੂਰੀ ਡਾਟਾ- Skype ਬੰਦ ਹੁੰਦੇ ਹੀ ਤੁਹਾਡਾ ਡਾਟਾ ਹਮੇਸ਼ਾ ਲਈ ਮਿਟ ਸਕਦਾ ਹੈ ਤਾਂ ਹੁਣ ਇਸਦਾ ਬੈਕਅਪ ਲੈਣਾ ਜ਼ਰੂਰੀ ਹੈ।
Skype ਤੋਂ ਬਾਅਦ ਕੀ?
ਜੇਕਰ ਤੁਸੀਂ Skype ਨੂੰ ਮਿਸ ਕਰਨ ਵਾਲੇ ਹੋ ਤਾਂ ਘਬਰਾਓ ਨਾ। ਮਾਰਕੀਟ 'ਚ ਕਈ ਆਪਸ਼ਨ ਮੌਜੂਦ ਹਨ।
Microsoft Teams (Free) - Skype ਦੀ ਥਾਂ ਲੈਣ ਵਾਲਾ ਇਹ ਨਵਾਂ ਆਪਸ਼ਨ ਹੈ। Teams 'ਚ ਵੀਡੀਓ ਕਾਲਿੰਗ ਦੇ ਨਾਲ-ਨਾਲ ਹੁਣ ਕਮਿਊਨਿਟੀ ਅਤੇ ਸ਼ੈਡਿਊਲਿੰਗ ਵਰਗੇ ਫੀਚਰਜ਼ ਵੀ ਹਨ।
Google Meet - Gmail ਦੀ ਵਰਤੋਂ ਕਰਨ ਵਾਲਿਆਂ ਲਈ ਸਭ ਤੋਂ ਆਸਾਨ ਆਪਸ਼ਨ। ਕਾਲ ਦੀ ਕੁਆਲਿਟੀ ਚੰਗੀ ਹੈ ਅਤੇ 100 ਲੋਕਾਂ ਤਕ ਜੁੜ ਸਕਤਦੇ ਹਨ।
Zoom - ਵਰਕ ਮੀਟਿੰਗਸ ਲਈ ਅ4ਜ ਵੀ ਸਭ ਤੋਂ ਭਰੋਸੇਮੰਦ ਟੂਲਸ 'ਚੋਂ ਇਕ। ਬਸ ਫ੍ਰੀ ਵਰਜ਼ਨ 'ਚ 40 ਮਿੰਟਾਂ ਦੀ ਲਿਮਟ ਹੈ।
Slack - ਟੀਮ ਵਰਕ ਅਤੇ ਡੇਲੀ ਕਮਿਊਨੀਕੇਸ਼ਨ ਲਈ ਵਧੀਆ। ਇਸਦਾ 'Huddle' ਫੀਚਰ ਤੁਰੰਤ ਕਾਲ ਸ਼ੁਰੂ ਕਰਨ ਦਿੰਦਾ ਹੈ।
1 ਲੱਖ 64 ਹਜ਼ਾਰ ਦੀ ਕੀਮਤ ਵਾਲਾ ਫੋਲਡਿੰਗ ਫੋਨ ਸਿਰਫ ₹47,000 'ਚ, ਸੈਮਸੰਗ ਦੀ ਡੀਲ ਤੁਹਾਡੇ ਹੋਸ਼ ਉਡਾ ਦੇਵੇਗੀ!
NEXT STORY