ਗੈਜੇਟ ਡੈਸਕ- ਲੇਨੋਵੋ ਦੀ ਮਲਕੀਅਤ ਵਾਲੀ ਸਮਾਰਟਫੋਨ ਕੰਪਨੀ ਮੋਟੋਰੋਲਾ ਨੇ iPhone X ਦੀ ਤਰ੍ਹਾਂ ਵਿੱਖਣ ਵਾਲਾ ਸਮਾਰਟਫੋਨ ਮੋਟੋਰੋਲਾ P30 ਦਾ ਚੀਨ 'ਚ ਇਕ ਨਵਾਂ ਕਲਰ ਵੇਰੀਐਂਟ ਲਾਂਚ ਕੀਤਾ ਹੈ। ਨਵਾਂ Aurora Gradient ਕਲਰ ਕੰਪਨੀ ਦੀ ਵੈੱਬਸਾਈਟ 'ਚ ਲਿਸਟ ਕੀਤਾ ਗਿਆ ਹੈ। ਮੋਟੋਰੋਲਾ ਨੇ ਇਸ ਨਵੇਂ ਕਲਰ ਵੇਰੀਐਂਟ ਦੇ ਬਾਰੇ 'ਚ ਸੋਸ਼ਲ ਮੀਡਿਆ 'ਚ ਰਿਲੀਜ ਵੀ ਸ਼ੇਅਰ ਕੀਤਾ ਹੈ।
MySmartPrice ਮੁਤਾਬਕ ਮੋਟੋਰੋਲਾ P30 ਦੇ Aurora Gradient ਕਲਰ ਵੇਰੀਐਂਟ ਦੀ ਚੀਨ 'ਚ ਕੀਮਤ RMB 2,499 ਹੈ ਜੋ ਭਾਰਤੀ ਕੀਮਤ ਦੇ ਹਿਸਾਬ ਨਾਲ 25,000 ਰੁਪਏ ਹੁੰਦੇ ਹਨ। ਸਮਾਰਟਫੋਨ ਨੂੰ 6 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ। ਇਹ 28 ਨਵੰਬਰ ਮਤਲਬ ਕਿ ਅੱਜ ਤੋਂ ਚੀਨ ਦੇ ਵੱਡੇ ਪੋਰਟਲ “mall, Motorola.com and Lenovo ਦੀ ਵੈੱਬਸਾਈਟ 'ਚ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ।
ਸਮਾਰਟਫੋਨ ਦੇ ਫਰੰਟ 'ਚ ਨੌਚ ਅਤੇ ਪਿਛਲੇ ਪਾਸੇ ਵਰਟੀਕਲ ਡਿਊਲ ਕੈਮਰਾ ਸੈੱਟਅਪ ਮੌਜੂਦ ਹੈ। ਸਮਾਰਟਫੋਨ 'ਚ 6.2 ਇੰਚ ਦੀ ਡਿਸਪਲੇਅ ਨਾਲ 2246X1080 ਪਿਕਸਲ ਦੀ ਫੁੱਲ ਐੱਚ. ਡੀ. ਪਲੱਸ ਰੈਜ਼ੋਲਿਊਸ਼ਨ ਅਤੇ 19:9 ਆਸਪੈਕਟ ਰੇਸ਼ੋ ਮੌਜੂਦ ਹੋਵੇਗੀ। ਫੋਨ 'ਚ ਸਿਰੇਮਿਕ ਬਾਡੀ ਅਤੇ ਦੋਵਾਂ ਪਾਸਿਆਂ 'ਚ 2.5D ਗਲਾਸ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 636 ਆਕਟਾ-ਕੋਰ ਪ੍ਰੋਸੈਸਰ ਪਾਵਰ ਨਾਲ 6 ਜੀ. ਬੀ. ਰੈਮ ਅਤੇ 64 ਜੀ. ਬੀ/128 ਜੀ. ਬੀ. ਦੋ ਇੰਟਰਨਲ ਸਟੋਰੇਜ ਵੇਰੀਐਂਟਸ ਆਪਸ਼ਨ ਦਿੱਤੇ ਗਏ ਹਨ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਕੰਪਨੀ ਮੁਤਾਬਕ ਸਮੂਥ ਗੇਮਿੰਗ ਅਨੁਭਵ ਵਧੀਆ ਕਰਨ ਲਈ ਫੋਨ 'ਚ ਏ. ਆਈ-ਪਾਵਰਡ ਗ੍ਰਾਫਿਕਸ ਐਕਸਲੇਸ਼ਨ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 16 ਐੱਮ. ਪੀ+5 ਐੱਮ. ਪੀ. ਦਾ ਰਿਅਰ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਸੈੱਟਅਪ ਐੱਫ/ 1.8 ਅਪਚਰ, ਏ. ਆਈ. ਪੋਟ੍ਰੇਟ ਮੋਡ ਅਤੇ ਬਿਊਟੀਫਿਕੇਸ਼ਨ ਫੀਚਰਸ ਮੌਜੂਦ ਹਨ। ਫੋਨ ਫ੍ਰੰਟ ਕੈਮਰੇ ਰਾਹੀਂ ਫੇਸ ਅਨਲਾਕ ਸਪੋਰਟ ਕਰਦਾ ਹੈ। ਇਸ ਦੇ ਨਾਲ ਸਮਾਰਟਫੋਨ 'ਚ ਰਿਅਰ ਮਾਊਟਿਡ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ, ਜਿਸ ਦੇ ਪਿੱਛੇ ਸਥਿਤ ਮੋਟੋ ਲੋਗੋ (Moto Logo) 'ਚ ਲੱਗਾ ਹੋਇਆ ਹੈ। ਵਾਟਰ ਰੇਸਿਸਟੈਂਟ ਬਣਾਉਣ ਲਈ ਕਈ ਹੋਰ ਮੋਟੋ ਫੋਨ ਵਰਗੇ ਇਸ 'ਚ ਨੈਨੋ ਕੋਟਿੰਗ ਦਿੱਤੀ ਗਈ ਹੈ।
ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G, ਵੀ. ਓ. ਐੱਲ. ਟੀ. ਈ (VOLTE), ਵਾਈ-ਫਾਈ 802.11 ਏ. ਸੀ. ਡਿਊਲ ਬੈਂਡ, ਬਲੂਟੁੱਥ 5.0 LE, ਜੀ. ਪੀ. ਐੱਸ, ਏ-ਜੀ. ਪੀ. ਐੱਸ, ਯੂ. ਐੱਸ. ਬੀ, ਓ. ਟੀ. ਜੀ, ਯੂ. ਐੱਸ. ਬੀ, ਟਾਈਪ-ਸੀ ਪੋਰਟ ਅਤੇ 3.5 ਮਿ. ਮੀ. ਹੈੱਡਫੋਨ ਜੈਕ ਮੌਜੂਦ ਹਨ। ਸਮਾਰਟਫੋਨ 'ਚ 18 ਡਬਲਿਊ ਫਾਸਟ ਚਾਰਜਿੰਗ ਸਪੋਰਟ ਨਾਲ ਲੈਸ, ਪਾਵਰ ਬੈਕਅਪ ਲਈ 3,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਦਾ ਡਾਇਮੇਸ਼ਨ 155.5x76x7.7 ਮਿ. ਮੀ. ਅਤੇ ਵਜ਼ਨ 170 ਗ੍ਰਾਮ ਹੈ।
ਲਾਂਚ ਹੋਇਆ 3,999 ਰੁਪਏ ਦਾ LCD TV
NEXT STORY