ਜਲੰਧਰ : ਸਮੇਂ ਦੇ ਨਾਲ ਕਈ ਕੰਪਨੀਆਂ ਆਪਣੇ ਲੋਗੋਜ਼ ਬਦਲ ਦਿੰਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਲੋਕਾਂ 'ਚ ਉਨ੍ਹਾਂ ਦੀ ਪਛਾਣ ਇਕ ਤਰ੍ਹਾਂ ਨਾਲ ਨਵੀਂ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੇ ਬਦਲਾਵ ਬਿਜ਼ਨੈੱਸ ਲਈ ਵੀ ਕਈ ਵਾਰ ਪ੍ਰੋਫਿਟੇਬਲ ਹੁੰਦੇ ਹਨ। ਮੋਜ਼ੇਲਾ ਵੀ ਅਜਿਹਾ ਕੁਝ ਕਰਨ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਮੋਜ਼ੇਲਾ ਨੇ ਕਿਹਾ ਸੀ ਕਿ ਉਹ ਆਪਣਾ ਲੋਗੋ ਬਦਲ ਰਹੀ ਹੈ ਪਰ ਸ਼ਾਇਦ ਆਖਰੀ ਫੈਸਲਾ ਲੈਣ 'ਚ ਕੰਪਨੀ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ।
ਕੰਪਨੀ ਨੇ ਬ੍ਰਿਟਿਸ਼ ਡਿਜ਼ਾਈਨ ਕੰਪਨੀ ਜਾਨਸਨ ਬੈਂਕਸ ਨੂੰ ਇਸ ਲਈ ਹਾਇਰ ਕੀਤਾ ਸੀ ਤੇ ਇਨ੍ਹਾਂ ਵੱਲੋਂ 7 ਨਵੇਂ ਡਿਜ਼ਾਈਨ ਤਿਆਰ ਕੀਤੇ ਗਏ ਜੋ ਕਿ ਕੰਪਨੀ ਦੇ ਕੰਮ ਨੂੰ ਬਿਆਨ ਕਰਦੇ ਹਨ। ਇਹ ਡਿਜ਼ਾਈਨ ਕਾਫੀ ਵਾਈਬ੍ਰੈਂਟ ਤੇ ਐਟ੍ਰੈਕਟਿਵ ਹਨ ਤੇ ਇਹ 80 ਤੇ 90 ਦੇ ਦਸ਼ਕ ਦੀ ਯਾਦ ਦਿਵਾਊਂਦੇ ਹਨ। ਇਨ੍ਹਾਂ 7 ਡਿਜ਼ਾਈਨਾਂ 'ਚੋਂ ਕੰਪਨੀ ਕੋਈ 1 ਚੁਣੇਗੀ ਪਰ ਇਸ ਲਈ ਮੋਜ਼ੇਲਾ ਲੋਕਾਂ ਤੋਂ ਰਾਏ ਲੈਣਾ ਚਾਹੁੰਦੀ ਹੈ। ਯੂਜ਼ਰ ਮੋਜ਼ੇਲਾ ਬਲਾਗ 'ਚ ਜਾ ਕੇ ਕੁਮੈਂਟਸ ਦੇ ਜ਼ਰੀਏ ਆਪਣੀ ਰਾਏ ਦੇ ਸਕਦੇ ਹੋ। ਲੋਕਾਂ ਦੀ ਰਏ ਲੈਣ ਤੋਂ ਬਾਅਦ ਕੰਪਨੀ 3 ਡਿਜ਼ਾਈਨ ਫਾਈਨਲ ਕਰੇਗੀ ਤੇ ਉਸ 'ਚੋਂ ਇਕ ਨੂੰ ਚੁਣਿਆ ਜਾਵੇਗਾ।
ਵਿਗਿਆਨੀਆਂ ਨੇ ਬਣਾਇਆ ਨਵਾਂ ਰੋਬੋਟ, ਢਲਾਨ 'ਤੇ ਚੜ੍ਹਣ 'ਚ ਹੈ ਸਮਰੱਥ
NEXT STORY